Home / ਨਵੀਆਂ ਖਬਰਾਂ / CRPF ਦੇ ਜਵਾਨ ਨੇ ਭੁੱਖ ਨਾਲ ਤੜਫਦੇ ਬੱਚੇ ਨੂੰ ਰੋਟੀ ਖਵਾ ਕੇ ਇਨਸਾਨੀਅਤ ਦੀ ਮਿਸਾਲ ਕੀਤੀ ਕਾਇਮ,ਦੱਬ ਕੇ ਸ਼ੇਅਰ ਕਰਦੋ ਜੀ

CRPF ਦੇ ਜਵਾਨ ਨੇ ਭੁੱਖ ਨਾਲ ਤੜਫਦੇ ਬੱਚੇ ਨੂੰ ਰੋਟੀ ਖਵਾ ਕੇ ਇਨਸਾਨੀਅਤ ਦੀ ਮਿਸਾਲ ਕੀਤੀ ਕਾਇਮ,ਦੱਬ ਕੇ ਸ਼ੇਅਰ ਕਰਦੋ ਜੀ

ਸਿਆਣਿਆ ਦਾ ਕਥਨ ਹੈ ਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਤੇ ਇਸਲਈ ਕੋਈ ਧਰਮ ਤੇ ਜਾਤ ਨਹੀਂ ਦੇਖੀ ਜਾਂਦੀ। ਅਜਿਹਾ ਹੀ ਕੁਝ ਸਾਬਿਤ ਕੀਤਾ ਹੈ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਜਵਾਨ ਇਕਬਾਲ ਸਿੰਘ ਨੇ। ਇਸ ਜਵਾਨ ਦੇ ਨੇਕ ਕੰਮ ਤੋਂ ਬਾਅਦ ਹਰ ਪਾਸੇ ਤਰੀਫਾਂ ਹੋ ਰਹੀਆਂ ਹਨ। ਦਰਅਸਲ ਇਕਬਾਲ ਸਿੰਘ ਨੇ ਭੁੱਖ ਨਾਲ ਤੜਫਦੇ ਬੱਚੇ ਨੂੰ ਖਾਣਾ ਖੁਆ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਜਵਾਨ ਨੇ ਬੱਚੇ ਨੂੰ ਖਾਣਾ ਖੁਆਉਣ ਤੋਂ ਬਾਅਦ ਉਸ ਦਾ ਮੂੰਹ ਵੀ ਸਾਫ ਕੀਤਾ ਅਤੇ ਪਾਣੀ ਵੀ ਪਿਲਾਇਆ। ਜਵਾਨ ਦੀ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਹ ਬਿਮਾਰ ਤੇ ਅਪਾਹਜ ਬੱਚਾ ਕਾਫੀ ਭੁੱਖਾ ਸੀ ਅਤੇ ਉਸ ਨੂੰ ਖਾਣਾ ਨਹੀਂ ਮਿਲ ਰਿਹਾ ਸੀ।

ਇਸ ਗੱਲ ਦਾ ਪਤਾ ਚੱਲਦੇ ਹੀ ਇਕਬਾਲ ਨੇ ਆਪਣਾ ਦੁਪਹਿਰ ਦਾ ਖਾਣਾ ਇਸ ਬੱਚੇ ਨੂੰ ਛਕਾ ਦਿੱਤਾ। ਲੋਕਾਂ ਵੱਲੋਂ ਇਸ ਜਵਾਨ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜੰਮੂ-ਕਸ਼ਮੀਰ ‘ਚ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਅਕਸਰ ਹੀ ਸਵਾਲ ਚੁੱਕੇ ਜਾਂਦੇ ਹਨ। ਕਸ਼ਮੀਰ ਘਾਟੀ ‘ਚ ਪੁਲਿਸ ‘ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਦੋਸ਼ ਵੀ ਲੱਗਦੇ ਰਹਿੰਦੇ ਹਨ। ਇਸ ਸਭ ਦੇ ਦਰਮਿਆਨ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਨੇ ਭੁੱਖ ਨਾਲ ਤੜਫਦੇ ਬੱਚੇ ਨੂੰ ਖਾਣਾ ਖੁਆ ਕੇ ਪੁਲਿਸ ਦਾ ਇਨਸਾਨੀਅਤ ਵਾਲਾ ਚਿਹਰਾ ਪੇਸ਼ ਕੀਤਾ ਹੈ। ਇਕਬਾਲ ਸਿੰਘ ਨੂੰ ਇਸ ਕੰਮ ਲਈ ਡੀ.ਜੀ. ਦੀ ਡਿਸਕ ਅਤੇ ਕਮਾਨ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *