Breaking News
Home / ਪੰਜਾਬ ਬਾਰੇ / 12 ਸਾਲਾਂ ਦਾ ਇਹ ਵੀਰ ਇੱਕ ਹੱਥ ਨਾ ਹੋਣ ਦੇ ਬਾਵਜੂਦ ਵੀ ਸਜਾਉਂਦਾ ਹੈ ਸੋਹਣੀ ਦਸਤਾਰ, ਵੀਡੀਓ ਦੇਖੋ ਤੇ ਸ਼ੇਅਰ ਕਰੋ

12 ਸਾਲਾਂ ਦਾ ਇਹ ਵੀਰ ਇੱਕ ਹੱਥ ਨਾ ਹੋਣ ਦੇ ਬਾਵਜੂਦ ਵੀ ਸਜਾਉਂਦਾ ਹੈ ਸੋਹਣੀ ਦਸਤਾਰ, ਵੀਡੀਓ ਦੇਖੋ ਤੇ ਸ਼ੇਅਰ ਕਰੋ

ਤੁਸੀਂ ਅਕਸਰ ਦੋ ਹੱਥਾਂ ਨਾਲ ਪੱਗ ਬੰਨ੍ਹਦੇ ਹੋਏ ਤਾਂ ਲੋਕਾਂ ਨੂੰ ਆਮ ਹੀ ਦੇਖਿਆ ਹੋਵੇਗਾ ਪਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਕ ਹੱਥ ਨਾਲ ਪੱਗ ਬੰਨ੍ਹਣ ਵਾਲੇ ਗੁਰਸ਼ਾਨਦੀਪ ਸਿੰਘ ਨਾਲ। ਜੀ ਹਾਂ, ਜਲੰਧਰ ਦੀ ਬੀ.ਐੱਸ.ਐਫ. ਕਲੋਨੀ ਦਾ ਰਹਿਣ ਵਾਲਾ 12 ਸਾਲਾ ਗੁਰਸ਼ਾਨਦੀਪ ਇਕ ਹੱਥ ਨਾਲ ਬਹੁਤ ਹੀ ਸੋਹਣੀ ਦਸਤਾਰ ਸਜਾਉਂਦਾ ਹੈ। ਜਨਮ ਤੋਂ ਹੀ ਇਕ ਹੱਥ ਨਾ ਹੋਣ ਕਾਰਨ ਗੁਰਸ਼ਾਨ ਨੇ ਨਾ ਤਾਂ ਕਦੇ ਰੱਬ ਨੂੰ ਕੋਸਿਆ ਅਤੇ ਨਾ ਹੀ ਕਦੇ ਪਛਤਾਵਾ ਕੀਤਾ। ਸਗੋਂ ਬਚਪਨ ਤੋਂ ਹੀ ਦੂਸਰੇ ਸਿੱਖ ਮੁੰਡਿਆਂ ਤੋਂ ਪ੍ਰੇਰਿਤ ਹੋ ਕੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ।

ਗੁਰਸ਼ਾਨ ਨੇ ਦੱਸਿਆ ਕਿ ਉਸਨੇ ਚਾਰ ਸਾਲ ਤੋਂ ਹੀ ਕਦੇ ਮਾਂ ਦੀ ਚੁੰਨੀ ਅਤੇ ਕਦੇ ਪਿਤਾ ਦੀ ਪੱਗ ਲੈ ਕੇ ਦਸਤਾਰ ਬੰਨਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਉਹ ਪਟਿਆਲਾ ਸ਼ਾਹੀ, ਅੰਮ੍ਰਿਤਸਰੀ ਤੇ ਹੋਰ ਵੀ ਕਈ ਤਰ੍ਹਾਂ ਦੀ ਪੱਗ ਬੰਨ ਲੈਂਦਾ ਹੈ। ਗੁਰਸ਼ਾਨ ਦੇ ਪਿਤਾ ਦਲੀਪ ਸਿੰਘ ਨੇ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਕਿਹਾ ਉਨ੍ਹਾਂ ਨੂੰ ਆਪਣੇ ਪੁੱਤਰ ‘ਤੇ ਮਾਣ ਹੈ ਕਿ ਉਹ ਇਕ ਹੱਥ ਨਾਲ ਹੀ ਇੰਨੀ ਸੋਹਣੀ ਦਸਤਾਰ ਸਜਾਉਂਦਾ ਹੈ। ਦੱਸ ਦੇਈਏ ਕਿ ਗੁਰਸ਼ਾਨ ਹੁਣ ਤੱਕ ਕਈ ਦਸਤਾਰ ਮੁਕਾਬਲਿਆਂ ‘ਚ ਹਿੱਸਾ ਲੈ ਚੁੱਕਾ ਹੈ, ਜਿਸ ‘ਚ ਉਹ ਆਪਣੇ ਹੁਨਰ ਕਾਰਨ ਕਈ ਵਾਰ ਜੇਤੂ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਲਈ ਦਸਤਾਰ ਨੂੰ ਲਾਜ਼ਮੀ ਵਸਤਰ ਵਜੋਂ ਧਾਰਨ ਕਰਨ ਲਈ ਕਿਹਾ ਹੈ। ਉਹ ਆਪਣੇ ਸਿੱਖਾਂ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਂਦੇ ਸਨ ਤੇ ਸੁੰਦਰ ਦਸਤਾਰ ਵਾਲੇ ਨੂੰ ਇਨਾਮ ਵੀ ਬਖਸ਼ਿਸ਼ ਕਰਦੇ ਸਨ। ਜਮਨਾ ਨਦੀ ਕਿਨਾਰੇ ਪਾਉਂਟਾ ਸਾਹਿਬ ਵਿਖੇ ਅੱਜ ਵੀ ਗੁਰਦੁਆਰਾ ਦਸਤਾਰ ਸਾਹਿਬ ਸੁਸ਼ੋਭਿਤ ਹੈ।

ਪੱਗ ਦੀ ਆਨ-ਸ਼ਾਨ ਬਦਲੇ ਕਈ ਸਿੱਖਾਂ ਨੇ ਕੁਰਬਾਨੀ ਕੀਤੀ ਹੈ ਅਤੇ ਪੱਗ ਨੂੰ ਗੂੜ੍ਹਾ ਰੰਗ ਵੀ ਸਿੱਖਾਂ ਨੇ ਹੀ ਦਿੱਤਾ ਹੈ। ਇਸ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪੱਗ ਅਤੇ ਪੱਗ ਬੰਨ੍ਹਣ ਵਾਲੇ ਨੂੰ ਖ਼ਾਸ ਸਨਮਾਨ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਪੱਗ ਵਾਲੇ ਵਿਅਕਤੀ ਦਾ ਬਹੁਤ ਸਤਿਕਾਰ ਕਰਦੇ ਸਨ। ਸ਼ਾਇਦ ਇਸੇ ਲਈ ਉਨ੍ਹਾਂ ਦੀ ਫ਼ੌਜ ਵਿੱਚ ਫ਼ੌਜੀ ਅਧਿਕਾਰੀ ਜਾਂ ਸਿਪਾਹੀ ਭਾਵੇਂ ਉਹ ਕਿਸੇ ਵੀ ਧਰਮ/ਜਾਤ ਦਾ ਹੋਵੇ ਆਪਣੀ ਖ਼ੁਸ਼ੀ ਨਾਲ ਪੱਗ ਬੰਨ੍ਹਦੇ ਸਨ। ਮਹਾਰਾਜੇ ਦੇ ਪ੍ਰਮੁੱਖ ਜਰਨੈਲ ਸ. ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਬਹੁਤ ਹੀ ਰੋਹਬਦਾਰ ਪੱਗਾਂ ਬੰਨ੍ਹਦੇ ਸਨ। ਇਸ ਸਮੇਂ ਪੱਗ ਦੀ ਹਰਮਨ-ਪਿਆਰਤਾ ਹੋਰ ਵੀ ਵਧ ਗਈ। ਅੰਗਰੇਜ਼ਾਂ ਸਮੇਂ ਭਾਵੇਂ ਵਿਦੇਸ਼ੀ ਫ਼ੌਜੀ ਸਿਰ ’ਤੇ ਟੋਪੀ ਪਹਿਨਦੇ ਸਨ ਪਰ ਸਿੱਖ ਅਜਿਹਾ ਨਹੀਂ ਕਰਦੇ ਸਨ।

Leave a Reply

Your email address will not be published. Required fields are marked *