Breaking News
Home / ਨਵੀਆਂ ਖਬਰਾਂ / ਹੋਟਲ ਦੇ ਸਵੀਮਿੰਗ ਪੂਲ ਵਿਚ ਤੈਰਾਕੀ ਕਰਨ ਗਈ ਔਰਤ ਨਾਲ ਹੋਇਆ ਮਾੜਾ, ਸਭਨੂੰ ਪੈ ਗਈਆਂ ਭਾਜੜਾਂ, ਦੇਖੋ ਵੀਡੀਓ

ਹੋਟਲ ਦੇ ਸਵੀਮਿੰਗ ਪੂਲ ਵਿਚ ਤੈਰਾਕੀ ਕਰਨ ਗਈ ਔਰਤ ਨਾਲ ਹੋਇਆ ਮਾੜਾ, ਸਭਨੂੰ ਪੈ ਗਈਆਂ ਭਾਜੜਾਂ, ਦੇਖੋ ਵੀਡੀਓ

ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਮਾਲ ਰੋਡ ਤੇ ਸਥਿਤ ਰਿਟਜ਼ ਹੋਟਲ ਵਿੱਚ ਦਮਿਅੰਤੀ ਸ਼ਰਮਾ ਨਾਮ ਦੀ ਔਰਤ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾਂ ਦੀ ਦਰਾਣੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਜਠਾਣੀ ਦੋ ਸਾਲ ਤੋਂ ਇਸ ਹੋਟਲ ਵਿਚ ਬਣੇ ਸਵੀਮਿੰਗ ਪੂਲ ਵਿਚ ਤੈਰਾਕੀ ਕਰਨ ਲਈ ਆਉਂਦੀ ਸੀ। ਅੱਜ ਉਨ੍ਹਾਂ ਨੂੰ ਫੋਨ ਆਇਆ ਕਿ ਈ ਐਮ ਸੀ ਹਸਪਤਾਲ ਵਿੱਚ ਪਹੁੰਚੇ। ਜਦੋਂ ਉਹ ਉੱਥੇ ਪਹੁੰਚੇ ਤਾਂ ਹਸਪਤਾਲ ਵਿੱਚੋਂ ਜਾਣਕਾਰੀ ਮਿਲੀ ਕਿ ਦਮਿਅੰਤੀ ਸ਼ਰਮਾ ਦੀ ਮੌਤ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਪਤਾ ਨਹੀਂ ਹਾਦਸਾ ਵਾਪਰਨ ਸਮੇਂ ਉਸ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਗਈ ਹੈ ਕਿ ਨਹੀਂ। ਜਦੋਂ ਹੋਟਲ ਦੇ ਮਾਲਕ ਪੈਸੇ ਲੈਂਦੇ ਹਨ ਤਾਂ ਉਨ੍ਹਾਂ ਨੂੰ ਸੀਪੀਆਰ ਲਈ ਮਸ਼ੀਨਾਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।

ਹੋਟਲ ਦੇ ਮਾਲਕ ਨੇ ਦੱਸਿਆ ਕਿ ਮ੍ਰਿਤਕਾਂ ਨੂੰ ਸਵੀਮਿੰਗ ਪੂਲ ਵਿੱਚ ਤੈਰਦੇ ਸਮੇਂ ਸਾਈਲੈਂਟ ਅਟੈਕ ਹੋ ਗਿਆ। ਉਸ ਦੇ ਨਾਲ ਤੈਰ ਰਹੀ ਲੇਡੀ ਡਾਕਟਰ ਦੁਆਰਾ ਉਸ ਨੂੰ ਬਣਾਉਟੀ ਸਾਹ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਸ ਦੀ ਨਬਜ਼ ਚੱਲ ਰਹੀ ਸੀ। ਜਦੋਂ ਲੇਡੀ ਡਾਕਟਰ ਸਫਲ ਨਾ ਹੋਈ ਤਾਂ ਤੁਰੰਤ ਮਰੀਜ ਨੂੰ ਈ ਐਮ ਸੀ ਹਸਪਤਾਲ ਲਿਜਾਂਦਾ ਗਿਆ। ਹਸਪਤਾਲ ਵਿੱਚ ਉਸ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਜਾਨ ਨਹੀਂ ਬਚ ਸਕੀ।

ਪੁਲਿਸ ਅਧਿਕਾਰੀ ਦੁਆਰਾ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਦਮਿਅੰਤੀ ਸ਼ਰਮਾ ਪਤਨੀ ਸੁਦੇਸ਼ ਸ਼ਰਮਾ ਮਾਲ ਰੋਡ ਤੇ ਤੈਰਾਕੀ ਕਰਨ ਲਈ ਆਉਂਦੀ ਸੀ ਪਰ 16 ਮਈ 2019 ਨੂੰ 5:30 ਵਜੇ ਉਸ ਨੂੰ ਕੋਈ ਤਕਲੀਫ ਮਹਿਸੂਸ ਹੋਈ ਅਤੇ ਉਸ ਨੂੰ ਹੋਟਲ ਦੇ ਮਾਲਕਾਂ ਵੱਲੋਂ ਈ.ਐਮ.ਸੀ. ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਪੁਲਿਸ ਦੁਆਰਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *