Breaking News
Home / ਨਵੀਆਂ ਖਬਰਾਂ / ਇਸ ਵੀਰੇ ਨੇ ਬਹੁਤ ਚੰਗੀ ਗੱਲ ਕਹੀ

ਇਸ ਵੀਰੇ ਨੇ ਬਹੁਤ ਚੰਗੀ ਗੱਲ ਕਹੀ

ਪੰਜਾਬ ਪੁਲਿਸ ਦਾ ਮੁਲਾਜਮ ਜਗਵਿੰਦਰ ਸਿੰਘ ਜੋ ਅਕਸਰ ਹੀ ਸਮਾਜ ਸੇਵਾ ਲਈ ਯਤਨਸ਼ੀਲ ਰਹਿੰਦਾ ਹੈ ਤੇ ਆਪਣੀ ਕਿਰਤ ਕਮਾਈ ਵਿਚੋਂ ;ਲੋੜਵੰਦਾ ਦੀ ਮਦਦ ਵੀ ਕਰਦਾ ਹੈ ਉਸ ਨੇ ਅੱਜ ਸ਼ੋਸ਼ਲ ਮੀਡੀਆ ਤੇ ਕੁੱਝ ਕੁ ਲੈਣ ਦੀ ਖਾਤਿਰ ਜਿਹੜੇ ਲੋਕ ਗਲਤ ਵੀਡੀਓ ਬਣਾ ਕੇ Internet ਤੇ ਪਾਉਂਦੇ ਹਨ ਓਹਨਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਹੈ.. ਮੋਬਾਇਲ ਫੋਨ ਆਧੁਨਿਕ ਸਦੀ ਦਾ ਬੇਮਿਸਾਲ ਚਮਤਕਾਰ ਹੈ। ਅੱਜ ਦੇ ਸਮੇਂ ‘ਚ ਬੱਚਿਆ ਤੋਂ ਲੈਕੇ ਬਜੁਰਗਾਂ ਤੱਕ ਹਰ ਕੋਈ ਮੋਬਾਇਲ ਫੋਨ ਵਿੱਚ ਵਿਅਸਤ ਰਹਿੰਦਾ ਹੈ।

ਇਹ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਬਣ ਗਿਆ ਹੈ। ਨਾਲ ਹੀ ਦੁਨੀਆ ‘ਚ ਸਭ ਤੋਂ ਵੱਧ ਪ੍ਰਯੋਗ ਕੀਤਾ ਜਾਣ ਵਾਲਾ ਯੰਤਰ ਵੀ। ਇਨ੍ਹਾਂ ਹੀ ਨਹੀਂ ਸਾਡੇ ਦੇਸ਼ ਦੀ ਜਿੰਨੀ ਆਬਾਦੀ ਹੈ, ਇਥੇ ਮੋਬਾਇਲ ਫੋਨਾਂ ਦੀ ਗਿਣਤੀ ਉਸ ਨਾਲੋਂ ਜਿਆਦਾ ਹੈ। ਮੋਬਾਇਲ ਫੋਨ ਦੇ ਸਭ ਤੋਂ ਜਿਆਦਾ ਯੂਜ਼ਰਸ ਹਨ ਬੱਚੇ। ਬਦਲਦੀ ਜੀਵਨਸ਼ੈਲੀ ‘ਚ ਬੱਚੇ ਖਿਡੌਣਿਆਂ ਨੂੰ ਛੱਡ ਕੇ ਮੋਬਾਇਲ ਫੋਨ ਤੇ ਆਪਣਾ ਸਮਾਂ ਬੀਤਾ ਰਹੇ ਹਨ। ਕਿਉਂਕਿ ਘਰ ਬੈਠੇ ਹੀ ਇੱਕ ਮੋਬਾਇਲ ਫੋਨ ਤੇ ਹੀ ਬੱਚਿਆ ਨੂੰ ਸਭ ਕੁੱਝ ਮਿਲ ਜਾਂਦਾ ਹੈ। ਜਿਵੇਂ ਕਿ ਗੈਮ, ਵੀਡੀਓਜ਼, ਫੋਟੋਜ਼ ਗਾਣੇ ਅਤੇ ਹੋਰ ਕਈ ਤਰ੍ਹਾਂ ਦੀ ਜਾਣਕਾਰੀ। ਜਿਥੇ ਇਨ੍ਹਾਂ ਸਭ ਚੀਜਾਂ ਦੇ ਬਹੁਤ ਫਾਇਦੇ ਹਨ, ਦੂਜੇ ਪਾਸੇ ਕੁੱਝ ਨੁਕਸਾਨ ਵੀ। ਬੱਚੇ ਫੋਨ ਤੇ ਇਸ ਤਰ੍ਹਾਂ ਚਿਪਕ ਜਾਂਦੇ ਹਨ, ਜਿਵੇਂ ਕਿਸੇ ਚੀਜ਼ ‘ਚ ਧਿਆਨ ਹੀ ਨਾ ਹੋਵੇ। ਮੋਬਾਇਲ ਫੋਨ ਬੱਚਿਆ ਲਈ ਇੱਕ ਖਿਡੌਣਾ ਬਣ ਗਿਆ ਹੈ। ਇਹ ਉਨ੍ਹਾਂ ਲਈ ਬਹੁਤ ਬੁਰੀ ਲਤ ਹੈ। ਜਿਆਦਾ ਫੋਨ ਦਾ ਪ੍ਰਯੋਗ ਕਰਨ ਨਾਲ ਬੱਚਿਆ ਦੇ ਦਿਮਾਗ ਤੇ ਬੁਰਾ ਅਸਰ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆ ਹਨ।

ਮੋਬਾਇਲ ਫੋਨ ਦੇ ਫਾਇਦੇ..ਸਿੱਖਣ ਦੀ ਸਮੱਰਥਾ—ਮੋਬਾਇਲ ਫੋਨ ਦੇ ਕਾਰਨ ਬੱਚਿਆਂ ਨੂੰ ਕੁੱਝ ਵੀ ਯਾਦ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਹ ਝੱਟ ਇੰਟਰਨੈਂਟ ਤੋਂ ਜਾਣਕਾਰੀ ਲਭ ਲੈਂਦੇ ਹਨ।ਖਿਆਲਾ ਦੀ ਦੁਨੀਆ ‘ਚ ਖੋ ਜਾਣਾ—–ਮੋਬਾਇਲ ਤੇ ਸੋਸ਼ਲ ਸਾਈਟ ਤੋ ਕੋਈ ਵੀ ਜਾਣਕਾਰੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਨਾਲ ਉਹ ਖਿਆਲੀ ਦੁਨੀਆ ‘ਚ ਖੋ ਜਾਂਦੇ ਹਨ ਵਿਵਹਾਰ ‘ਚ ਬਦਲਾਅ—-ਜੇਕਰ ਬੱਚਾ ਬਾਹਰ ਜਾ ਕੇ ਖੇਡਣ ਦੀ ਬਜਾਏ ਸਾਰਾ ਦਿਨ ਮੋਬਾਇਲ ਫੋਨ ਤੇ ਆਪਣਾ ਸਮਾਂ ਬਿਤਾਉਂਦਾ ਹੈ, ਤਾਂ ਇਸ ਨਾਲ ਬੱਚੇ ਦਾ ਵਿਵਹਾਰ ਬਦਲ ਜਾਂਦਾ ਹੈ।ਸੁਭਾਅ ਬਦਲਣਾ—-ਜਿਆਦਾ ਮਾਤਰਾ ‘ਚ ਮੋਬਾਇਲ ਫੋਨ ਦਾ ਪ੍ਰਯੋਗ ਕਰਨ ਨਾਲ ਬੱਚਾ ਹਰ ਘੜੀ ਆਪਣਾ ਸੁਭਾਅ ਬਦਲਦਾ ਰਹਿੰਦਾ ਹੈ। ਕਦੇ ਖੁਸ਼ ਹੋ ਜਾਣਾ ਤੇ ਕਦੇ ਚਿੜਚਿੜਾ।ਕਮਜ਼ੋਰ ਯਾਦਦਾਸ਼ਤ—ਮੋਬਾਇਲ ਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਦੇ ਕਾਰਨ ਦਿਮਾਗ ਦੀ ਸੋਚਣ ਦੀ ਸਮੱਰਥਾ ਘੱਟ ਹੁੰਦੀ ਹੈ ਅਤੇ ਯਾਦਦਾਸ਼ਤ ਕਮਜ਼ੋਰ ਹੋਣ ਜਾਂਦੀ ਹੈ।

Leave a Reply

Your email address will not be published. Required fields are marked *