Breaking News
Home / ਨਵੀਆਂ ਖਬਰਾਂ / ਵੱਡੀ ਚੇਤਾਵਨੀ: ਫਾਨੀ ਤੂਫ਼ਾਨ ਨੇ ਇਸ ਜਗ੍ਹਾ ਕੀਤਾ 12,000 ਕਰੋੜ ਦਾ ਨੁਕਸਾਨ ਤੇ ਹੁਣ ਇਸ ਜਗ੍ਹਾ ਆ ਸਕਦਾ ਹੈ ਖਤਰਨਾਕ ਤੂਫ਼ਾਨ

ਵੱਡੀ ਚੇਤਾਵਨੀ: ਫਾਨੀ ਤੂਫ਼ਾਨ ਨੇ ਇਸ ਜਗ੍ਹਾ ਕੀਤਾ 12,000 ਕਰੋੜ ਦਾ ਨੁਕਸਾਨ ਤੇ ਹੁਣ ਇਸ ਜਗ੍ਹਾ ਆ ਸਕਦਾ ਹੈ ਖਤਰਨਾਕ ਤੂਫ਼ਾਨ

ਭੁਵਨੇਸ਼ਵਰ: ਓਡੀਸ਼ਾ ‘ਚ ਆਏ ਚੱਕਰਵਾਤੀ ਤੂਫ਼ਾਨ ਫਾਨੀ ਨੇ ਕਹਿਰ ਮਚਾ ਦਿੱਤਾ ਹੈ। ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਵਜੋਂ ਜ਼ਖਮੀ ਹਨ।ਚੱਕਰਵਾਤ ਤੋਂ ਤਬਾਹ ਖੇਤਰਾਂ ਵਿਚ ਵੱਡੇ ਪੱਧਰ ‘ਤੇ ਮੁੜ ਬਹਾਲੀ ਕੰਮ ਸ਼ੁਰੂ ਕਰ ਚੁੱਕੀ ਸੂਬਾ ਸਰਕਾਰ ਨੇ ਸੂਬੇ ਦੇ ਦੌਰੇ ‘ਤੇ ਆਈ ਅੰਤਰ-ਮੰਤਰਾਲਾ ਟੀਮ ਨੂੰ ਇਕ ਰਿਪੋਰਟ ਸੌਂਪ ਕੇ ਕਿਹਾ ਕਿ ਸ਼ੁਰੂਆਤੀ ਮੁਲਾਂਕਣ ਹੈ ਕਿ 12,000 ਕਰੋੜ ਰੁਪਏ ਦਾ ਨੁਕਸਾਨ ਹੋਇਆ।ਰਿਪੋਰਟ ਮੁਤਾਬਕ 5,175 ਕਰੋੜ ਰੁਪਏ ਦੀ ਜਨਤਕ ਜਾਇਦਾਦ ਨੂੰ ਨੁਕਸਾਨ ਪੁੱਜਾ ਹੈ,

ਜਦਕਿ ਰਾਹਤ ਅਤੇ ਬਚਾਅ ਮੁਹਿੰਮ ‘ਤੇ 6,767.56 ਕਰੋੜ ਰੁਪਏ ਦਾ ਖਰਚ ਹੋਣ ਦਾ ਅਨੁਮਾਨ ਹੈ।ਉਥੇ ਹੀ ਸਰਕਾਰ ਨੇ ਬਿਜਲੀ ਦੇ ਖੇਤਰ ਵਿਚ ਸਭ ਤੋਂ ਵੱਧ 1160 ਕਰੋੜ ਰੁਪਏ ਦੇ ਨੁਕਸਾਨ ਦਾ ਮੁਲਾਂਕਣ ਲਾਇਆ ਹੈ, ਜਦਕਿ ਪੰਚਾਇਤੀ ਰਾਜ ਅਤੇ ਪੀਣ ਵਾਲੇ ਪਾਣੀ ਵਿਭਾਗ ਵਿਚ 587 ਕਰੋੜ ਰੁਪਏ ਦਾ ਨੁਕਸਾਨ ਪੁੱਜਾ ਹੈ।

Leave a Reply

Your email address will not be published. Required fields are marked *