Breaking News
Home / ਲੇਟੈਸਟ ਵੀਡੀਓ / ਵੱਡੀ ਖਬਰ ਬੁਰਾੜੀ ਕਾਂਡ ਚ ਇਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਦਾ ਰਾਜ਼ ਖੁੱਲ੍ਹਿਆ, ਸੱਚ ਆਇਆ ਸਾਹਮਣੇ

ਵੱਡੀ ਖਬਰ ਬੁਰਾੜੀ ਕਾਂਡ ਚ ਇਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਦਾ ਰਾਜ਼ ਖੁੱਲ੍ਹਿਆ, ਸੱਚ ਆਇਆ ਸਾਹਮਣੇ

ਦਿੱਲੀ ਦੇ ਬੁਰਾੜੀ ਵਿਚ ਇਕ ਹੀ ਪਰਿਵਾਰ ਦੇ 11 ਜੀਆਂ ਦੀ ਸ਼ੱਕੀ ਮੌਤ ਦੇ ਰਾਜ਼ ਤੋਂ ਪਰਦਾ ਉਠ ਗਿਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਬੁਰਾੜੀ ਕਾਂਡ ਵਿਚ ਮਾਰੇ ਗਏ ਕਿਸੇ ਵੀ ਮੈਂਬਰ ਦੇ ਢਿੱਡ ਵਿਚ ਜ਼ਹਿਰੀਲਾ ਪਦਾਰਥ ਨਹੀਂ ਮਿਲਿਆ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਤਮਹੱਤਿਆ ਤੋਂ ਪਹਿਲਾਂ ਕੁਝ ਲੋਕਾਂ ਨੇ ਖਾਣਾ ਖਾਧਾ ਸੀ ਤੇ ਕੁਝ ਭੁੱਖੇ ਸਨ। ਇਸ ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਟੀਮ ਕਰ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਪਰਿਵਾਰ ਦੇ 11 ਜੀਆਂ ਨੇ ਇਕੋ ਸਮੇਂ ਆਤਮ ਹੱਤਿਆ ਕੀਤੀ ਸੀ। ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਵਿਚ ਇਕ ਘਰ ਵਿਚ 11 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਨਵੇਂ ਖੁਲਾਸੇ ਹੁੰਦੇ ਰਹੇ ਹਨ।ਮੀਡੀਆ ਰਿਪੋਰਟ ਅਨੁਸਾਰ ਬੁਰਾੜੀ ਕਾਂਡ ਵਿਚ ਇਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਦਾ ਰਾਜ਼ ਖੁੱਲ੍ਹਿਆ, ਮ੍ਰਿਤਕਾਂ ਨੂੰ ਭਰੋਸਾ ਸੀ ਕਿ ਮੌਤ ਤੋਂ ਬਾਅਦ ਵੀ ਉਨ੍ਹਾਂ ਦਾ ਮ੍ਰਿਤਕ ਪਿਤਾ ਨੂੰ ਬਚਾ ਲਵੇਗਾ, ਇਸ ਤਰ੍ਹਾਂ ਬਣੀ ਸਮੂਹਿਕ ਖ਼ੁਦਕੁਸ਼ੀ ਦੀ ਯੋਜਨਾ,

ਪੂਰਾ ਪਰਿਵਾਰ ਮੁਕਤੀ ਪ੍ਰਾਪਤੀ ਤੇ ਮ੍ਰਿਤਕ ਪਿਤਾ ਨੂੰ ਮਿਲਣ ਲਈ ਤੰਤਰ-ਮੰਤਰ ਕਰਦਾ ਸੀ। ਮੁਕਤੀ ਪ੍ਰਾਪਤੀ ਦੀ ਇਕ ਪ੍ਰਕ੍ਰਿਆ ਦੇ ਤੌਰ ਉਤੇ ਪੂਰੇ ਪਰਿਵਾਰ ਨੇ ਇਕੋ ਵੇਲੇ ਆਤਮ ਹੱਤਿਆ ਕਰ ਲਈ। ਇਸ ਲਈ ਪਰਿਵਾਰ ਦੇ ਦੋ ਮੈਂਬਰਾਂ ਨੇ ਘਰ ਦੇ ਨੇੜਲੀ ਫ਼ਰਨੀਚਰ ਦੁਕਾਨ ਤੋਂ ਪਲਾਸਟਿਕ ਦੇ ਸਟੂਲ ਤੇ ਤਾਰ ਖਰੀਦੇ ਸਨ। ਇਸ ਤਰ੍ਹਾਂ ਬਣੀ ਸਮੂਹਿਕ ਖ਼ੁਦਕੁਸ਼ੀ ਦੀ ਯੋਜਨਾ ਪੁਲਿਸ ਦਾ ਕਹਿਣਾ ਹੈ ਕਿ ਘਰ ਦਾ ਛੋਟਾ ਬੇਟਾ ਹੋਣ ਕਾਰਨ ਲਲਿਤ ਭਾਟੀਆ ਆਪਣੇ ਪਿਤਾ ਭੋਪਾਲ ਸਿੰਘ ਦਾ ਲਾਡਲਾ ਸੀ। ਪਿਤਾ ਦੀ ਮੌਤ ਦਾ ਅਸਰ ਉਸ ਉਤੇ ਸਭ ਤੋਂ ਜ਼ਿਆਦਾ ਹੋਇਆ। ਲਲਿਤ ਸਦਮੇ ਵਿਚ ਸੀ। ਉਸ ਦੇ ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਇਕ ਹਾਦਸੇ ਵਿਚ ਲਲਿਤ ਦੀ ਆਵਾਜ਼ ਚਲੀ ਗਈ ਸੀ। ਕਾਫੀ ਇਲਾਜ ਦੇ ਬਾਵਜੂਦ ਆਵਾਜ਼ ਵਾਪਸ ਨਾ ਆਈ। ਉਦੋਂ ਤੋਂ ਉਹ ਆਪਣੀਆਂ ਗੱਲਾਂ ਲਿਖ ਕੇ ਦੱਸਦਾ ਸੀ। ਇਸ ਦੌਰਾਨ ਉਸ ਨੇ ਆਪਣੇ ਪਰਿਵਾਰ ਨੂੰ ਲਿਖ ਕੇ ਦੱਸਿਆ ਕਿ ਉਸ ਦਾ ਮ੍ਰਿਤਕ ਪਿਤਾ ਉਸ ਨੂੰ ਦਿਖਾਈ ਦਿੰਦਾ ਹੈ। ਪੁਲਿਸ ਨੂੰ ਕੁਝ ਹੱਥ ਨਾਲ ਲਿਖੇ ਨੋਟਿਸ ਵੀ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸਮੂਹਿਕ ਖ਼ੁਦਕੁਸ਼ੀ ਦੀ ਯੋਜਨਾ ਬਣਾਈ ਗਈ। ਡਾਇਰੀ ਦੇ ਆਖਰੀ ਲਿਖਤ ਵਿਚ ਲਿਖਿਆ ਹੈ,

”ਘਰ ਦਾ ਰਸਤਾ, 9 ਲੋਕ ਜਾਲ ਮੇਂ, ਬੇਬੀ (ਵਿਧਵਾ ਭੈਣ), ਮੰਦਿਰ ਕੇ ਪਾਸ ਸਟੂਲ ਪਰ, 10 ਵਜੇ ਖਾਣੇ ਕਾ ਆਰਡਰ, ਮਾਂ ਰੋਟੀ ਖਿਲਾਏਗੀ, ਇਕ ਵਜੇ ਕ੍ਰਿਆ, ਸ਼ਨੀਵਾਰ-ਐਤਵਾਰ ਰਾਤ ਨੂੰ ਹੋਵੇਗੀ, ਮੂੰਹ ਵਿਚ ਕੱਪੜਾ ਹੋਵੇਗਾ, ਹੱਥ ਬੰਨ੍ਹੇ ਹੋਣਗੇ’’। ਇਸ ਵਿਚ ਆਖਰੀ ਲਾਈਨ ਹੈ- ਕੱਪ ਵਿਚ ਪਾਣੀ ਤਿਆਰ ਰੱਖਣਾ, ਇਸ ਦਾ ਰੰਗ ਬਦਲੇਗਾ, ਮੈਂ ਪ੍ਰਗਟ ਹੋਵਾਂਗਾ ਤੇ ਸਾਰਿਆਂ ਨੂੰ ਬਚਾਵਾਂਗਾ।” ਪੁਲਿਸ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਭਾਟੀਆ ਪਰਿਵਾਰ ਨੂੰ ਕਾਫੀ ਤਰੱਕੀ ਵੀ ਮਿਲੀ ਸੀ। ਇਸ ਲਈ ਮੁਕਤੀ ਪ੍ਰਾਪਤੀ ਉਤੇ ਕਿਸੇ ਨੇ ਸਵਾਲ ਨਹੀਂ ਚੁੱਕੇ।ਸੂਤਰਾਂ ਅਨੁਸਾਰ ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਪਰਿਵਾਰ ਦਾ ਮੈਂਬਰ ਲਲਿਤ ਚੂੰਡਾਵਤ ਆਪਣੇ ਸੁਰਗਵਾਸੀ ਪਿਤਾ ਵੱਲੋਂ ਨਿਰਦੇਸ਼ ਮਿਲਣ ਦਾ ਦਾਅਵਾ ਕਰਦਾ ਸੀ ਅਤੇ ਉਸੇ ਹਿਸਾਬ ਨਾਲ ਪਰਿਵਾਰ ਦੇ ਹੋਰ ਮੈਬਰਾਂ ਕੋਲੋਂ ਕੁਝ ਗਤੀਵਿਧੀਆਂ ਕਰਵਾਉਂਦਾ ਸੀ। ਸੂਤਰਾਂ ਦੇ ਅਨੁਸਾਰ ਉਸ ਨੇ ਹੀ ਪਰਿਵਾਰ ਨੂੰ ਅਜਿਹਾ ਅਨੁਸ਼ਠਾਨ ਕਰਾਇਆ ਜਿਸ ‘ਚ ਉਨ੍ਹਾਂ ਨੇ ਆਪਣੇ ਹੱਥ-ਪੈਰ ਬੰਨ੍ਹੇ ਅਤੇ ਚਿਹਰੇ ਨੂੰ ਵੀ ਕੱਪੜੇ ਨਾਲ ਢੱਕ ਲਿਆ। ਚੂੰਡਾਵਤ ਪਰਿਵਾਰ ਦੇ ਇਹ 11 ਮੈਂਬਰ ਬੁਰਾੜੀ ਸਥਿਤ ਘਰ ‘ਚ ਮ੍ਰਿਤਕ ਮਿਲੇ ਸਨ।

Leave a Reply

Your email address will not be published. Required fields are marked *