Breaking News
Home / ਨਵੀਆਂ ਖਬਰਾਂ / ਮੋਹਾਲੀ ਏਅਰਪੋਰਟ ਰੋਡ ਤੇ ਸ਼ਰੇਆਮ ਗੁੰਡਾਗਰਦੀ, ਗੱਡੀ ਭਰਕੇ ਆਏ ਬਦਮਾਸ਼ਾਂ ਨੇ ਬੇਰਹਿਮੀ ਨਾਲ ਕੁੱਟੇ ਨੌਜਵਾਨ, ਦੇਖੋ ਵੀਡੀਓ

ਮੋਹਾਲੀ ਏਅਰਪੋਰਟ ਰੋਡ ਤੇ ਸ਼ਰੇਆਮ ਗੁੰਡਾਗਰਦੀ, ਗੱਡੀ ਭਰਕੇ ਆਏ ਬਦਮਾਸ਼ਾਂ ਨੇ ਬੇਰਹਿਮੀ ਨਾਲ ਕੁੱਟੇ ਨੌਜਵਾਨ, ਦੇਖੋ ਵੀਡੀਓ

ਮੋਹਾਲੀ ਦੇ ਏਅਰਪੋਰਟ ਰੋਡ ਤੇ ਇੱਕ ਗਰੁੱਪ ਦੇ ਗੁੰਡਿਆਂ ਵੱਲੋਂ ਇਕੱਠੇ ਹੋ ਕੇ ਦੋ ਜਣਿਆਂ ਤੇ ਜਾਨਲੇਵਾ ਹਮਲਾ ਕੀਤਾ ਗਿਆ। ਜਿਸ ਵਿੱਚ ਇਹ ਦੋ ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਪੁਲਿਸ ਦੇ ਘਟਨਾ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਅਪਰਾਧੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪੱਤਰਕਾਰਾਂ ਦੁਆਰਾ ਪੁੱਛਣ ਤੇ ਪੀੜਤ ਲੜਕੀਆਂ ਨੇ ਦੱਸਿਆ ਕਿ ਜਦੋਂ ਉਹ ਇਸ ਰੋਡ ਤੇ ਜਾ ਰਹੇ ਸੀ ਤਾਂ ਅਚਾਨਕ ਹੀ ਇੱਕ ਇਨੋਵਾ ਗੱਡੀ ਉਨ੍ਹਾਂ ਦੇ ਸਾਹਮਣੇ ਆ ਕੇ ਰੁਕ ਗਈ। ਉਸ ਗੱਡੀ ਵਿੱਚੋਂ ਨਿਕਲੇ ਗੁੰਡਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ।

ਗੁੰਡਿਆਂ ਵੱਲੋਂ ਉਨ੍ਹਾਂ ਨੂੰ ਕੋਹ ਕੋਹ ਕੇ ਕੁੱਟਿਆ ਗਿਆ। ਹਾਲਾਂਕਿ ਉਹ ਇਨ੍ਹਾਂ ਗੁੰਡਿਆਂ ਨੂੰ ਜਾਣਦੇ ਤੱਕ ਨਹੀਂ ਅਤੇ ਨਾ ਹੀ ਉਨ੍ਹਾਂ ਦਾ ਇਨ੍ਹਾਂ ਨਾਲ ਕੋਈ ਝਗੜਾ ਪਹਿਲਾਂ ਹੋਇਆ ਹੈ। ਉਹ ਤਾਂ ਮੁਹਾਲੀ ਦੇ 70 ਸੈਕਟਰ ਵਿੱਚ ਨੌਕਰੀ ਕਰਦੇ ਹਨ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇਆ ਤੇ 10-12 ਜਣਿਆਂ ਨੇ ਹਮਲਾ ਕਰ ਦਿੱਤਾ। ਉਹ ਤਾਂ ਅਜੇ ਤੱਕ ਕਿਸੇ ਨਾਲ ਨਹੀਂ ਲੜੇ। ਪੀੜਤ ਲੜਕੇ ਦੇ ਪਿਤਾ ਨੇ ਦੱਸਿਆ ਕਿ ਜਿਸ ਤਰ੍ਹਾਂ ਲੜਕਿਆਂ ਨੂੰ ਕੁੱਟਿਆ ਗਿਆ ਹੈ। ਇਸ ਤਰ੍ਹਾਂ ਤਾਂ ਕੋਈ ਜਾਨਵਰਾਂ ਨੂੰ ਵੀ ਨਹੀਂ ਕੁੱਟਦਾ।

ਇਸ ਗੱਲ ਦੀ ਵੀ ਚਰਚਾ ਹੈ ਕਿ ਪੀੜਤ ਗਰੁੱਪ ਵੱਲੋਂ ਪਹਿਲਾਂ ਹਰਪਾਲ ਸਿੰਘ ਨਾਮ ਦੇ ਬਾਊਂਸਰ ਤੇ ਭਰਾ ਨੂੰ ਕੁੱਟਿਆ ਗਿਆ ਸੀ। ਹਰਪਾਲ ਸਿੰਘ ਦੇ ਗਰੁੱਪ ਨੇ ਹੀ ਹੁਣ ਆਪਣਾ ਬਦਲਾ ਲਿਆ ਹੈ। ਪੁਲਿਸ ਇਸ ਮਾਮਲੇ ਤੇ ਕੁਝ ਨਹੀਂ ਆਖ ਰਹੀ। ਮੀਡੀਆ ਦੁਆਰਾ ਪੁੱਛਣ ਤੇ ਪੁਲਸ ਨੇ ਦੱਸਿਆ ਕਿ ਪੀੜਤਾਂ ਦੇ ਬਿਆਨ ਲਏ ਜਾ ਰਹੇ ਹਨ। ਇਸ ਤੋਂ ਮਗਰੋਂ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਡਾਕਟਰਾਂ ਦੀ ਰਿਪੋਰਟ ਆਉਣ ਉਪਰੰਤ ਹੀ ਐੱਫਆਈਆਰ ਦਰਜ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *