Breaking News
Home / ਨਵੀਆਂ ਖਬਰਾਂ / ਮਾਈਗ੍ਰੇਨ ਦੀ ਬਿਮਾਰੀ ਲਾਇ ਵਰਤੋਂ ਇਹ ਨੁਸਖਾ

ਮਾਈਗ੍ਰੇਨ ਦੀ ਬਿਮਾਰੀ ਲਾਇ ਵਰਤੋਂ ਇਹ ਨੁਸਖਾ

ਗਰਮੀ ਆਪਣਾ ਜਲਵਾ ਦਿਖਾਉਣ ਲੱਗੀ ਹੈ,ਹੌਲੀ-ਹੌਲੀ ਧੁੱਪ ਆਪਣੇ ਹੋਣ ਦਾ ਅਹਿਸਾਸ ਹਰ ਕਿਸੇ ਨੂੰ ਦਿਲਾ ਰਹੀ ਹੈ ਅਤੇ ਸਰੀਰ ਦੇ ਅੰਦਰ ਦਾ ਪਾਣੀ ਪਸੀਨੇ ਰਾਹੀਂ ਵਹਿ ਕੇ ਬਾਹਰ ਨਿਕਲਣ ਲੱਗਿਆ ਹੈ |ਗਰਮੀ ਆਪਣੇ ਨਾਲ ਇੰਨੇਂ ਸਾਰੇ ਸੰਕੇਤ ਲੈ ਕੇ ਆਉਂਦੀ ਹੈ ਅਤੇ ਇਸ ਵਿਚ ਹਰ ਕਿਸੇ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ ਪਰ ਫਿਰ ਵੀ ਇਹ ਮੌਸਮ ਦਾ ਹਿੱਸਾ ਹੈ ਤਾਂ ਇਸਦਾ ਸਵਾਗਤ ਕਰਨਾ ਚਾਹੀਦਾ ਹੈ |ਗਰਮੀ ਵਿਚ ਕਈ ਬਿਮਾਰੀਆਂ ਵੀ ਹੁੰਦੀਆਂ ਹਨ ਜਿਸ ਵਿਚ ਸਰੀਰ ਗਰਮ ਰਹਿਣਾ,ਚੱਕਰ ਆਉਣਾ ਅਤੇ ਸਿਰ ਦਰਦ ਰਹਿਣਾ ਆਮ ਗੱਲ ਹੁੰਦੀ ਹੈ |ਜਿੰਨਾਂ ਲੋਕਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ ਤਾਂ ਉਹਨਾਂ ਵਿਚ ਗਰਮੀ ਵਿਚ ਮਾਈਗ੍ਰੇਨ ਦੀ ਸਮੱਸਿਆ ਹੋਰ ਵੀ ਜਿਆਦਾ ਵੱਧ ਜਾਂਦੀ ਹੈ,ਜਿਸਦੇ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ |ਮਾਈਗ੍ਰੇਨ ਦਾ ਦਰਦ ਸਾਈਲੈਂਟ ਕਿੱਲਰ ਦੀ ਤਰਾਂ ਆਉਂਦਾ ਹੈ ਅਤੇ ਹੌਲੀ-ਹੌਲੀ ਪੂਰੇ ਸਰੀਰ ਵਿਚ ਫੈਲ ਕੇ ਪੂਰਾ ਚੈਨ ਖਿੱਚ ਲੈਂਦਾ ਹੈ |ਇਸਦੇ ਕਾਰਨ ਸਿਰ ਦੇ ਅੱਧੇ ਹਿੱਸੇ ਵਿਚ ਭਿਆਨਕ ਦਰਦ ਦਾ ਅਹਿਸਾਸ ਹੁੰਦਾ ਹੈ

ਅਤੇ ਇਹ ਦਰਦ ਗਰਮੀਆਂ ਵਿਚ ਅਕਸਰ ਵੱਧ ਜਾਂਦਾ ਹੈ |ਗਰਮੀ ਵਿਚ ਵਧੀਆ ਹੋਇਆ ਤਾਪਮਾਨ ਅਤੇ ਗਰਮ ਵਾਤਾਵਰਨ ਹੋਣ ਨਾਲ ਮਾਈਗ੍ਰੇਨ ਦਾ ਦਰਦ ਮਰੀਜਾਂ ਵਿਚ ਬਹੁਤ ਹੀ ਜਿਆਦਾ ਹੋਣ ਲੱਗਦਾ ਹੈ ਅਤੇ ਇਸ ਤੋਂ ਬਚਣ ਦੇ ਲਈ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ |ਗਰਮੀਆਂ ਵਿਚ ਵਧੇ ਹੋਏ ਤਾਪਮਾਨ ਅਤੇ ਸੂਰਜ ਦੀ ਰੌਸ਼ਨੀ ਦੇ ਕਾਰਨ ਮਾਈਗ੍ਰੇਨ ਦਾ ਦਰਦ ਵਧਦਾ ਹੈ |ਇਸ ਤੋਂ ਇਲਾਵਾ ਗਲਤ ਖਾਨ-ਪਾਨ ,ਵਾਯੂਪ੍ਰਦੂਸ਼ਨ,ਡੀਹਾਈਡਰੇਸ਼ਨ,ਸੋਡਾ,ਕੋਲਡ ਡ੍ਰਿੰਕ,ਕੈਫਿਨਯੁਕਤ ਪਦਾਰਥਾਂ ਦਾ ਸੇਵਨ ਵੀ ਮਾਈਗ੍ਰੇਨ ਦੇ ਦਰਦ ਨੂੰ ਵਧਾ ਦਿੰਦਾ ਹੈ |ਮਾਈਗ੍ਰੇਨ ਰੋਗ ਹੋਣ ਦੇ ਕਾਰਨ – 1. ਗਰਮੀਆਂ ਵਿਚ ਆਇਸਕ੍ਰੀਮ ਅਤੇ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਮਾਈਗ੍ਰੇਨ ਮਰੀਜਾਂ ਨੂੰ ਰਾਹਤ ਮਿਲਦੀ ਹੈ ਅਤੇ ਜੇਕਰ ਦਰਦ ਹੋ ਰਿਹਾ ਹੈ ਤਾਂ ਉਹਨਾਂ ਨੂੰ ਇਸ ਚੀਜ ਦਾ ਸੇਵਨ ਕਰਵਾ ਦਵੋ,ਇਸ ਤੋਂ ਇਲਾਵਾ ਐਕਸਰਸਾਇਜ ਤੋਂ ਤੁਰੰਤ ਬਾਅਦ ਹੀ ਇਹਨਾਂ ਚੀਜਾਂ ਦਾ ਸੇਵਨ ਬਿਲਕੁਲ ਵੀ ਨਾ ਕਰੋ |2. ਚਾਕਲੇਟ ਵਿਚ ਕੈਫਿਨ ਅਤੇ ਬੀਟਾ-ਫੈਨੀਲੇਥਾਈਲਾਮੀਨ ਤੱਤ ਹੁੰਦੇ ਹਨ |ਇਹਨਾਂ ਨਾਲ ਬਲੱਡ ਸਿਲਸ ਵਿਚ ਖਿਚਾਅ ਆਉਂਦਾ ਹੈ ਅਤੇ ਇਹ ਮਾਈਗ੍ਰੇਨ ਦੇ ਮਰੀਜਾਂ ਦੇ ਲਈ ਹਾਨੀਕਾਰਕ ਹੁੰਦਾ ਹੈ |3. ਪਨੀਰ ਖਾਣ ਦੇ ਸ਼ੌਕੀਨ ਲੋਕਾਂ ਨੂੰ ਦੱਸ ਦਿੰਦੇ ਹਾਂ ਕਿ ਮਾਈਗ੍ਰੇਨ ਵਿਚ ਇਸਦਾ ਸੇਵਨ ਬਿਲਕੁਲ ਵੀ ਨਾ ਕਰੋ ਨਹੀਂ ਤਾਂ ਤੁਹਾਡੇ ਮਾਈਗ੍ਰੇਨ ਦਾ ਦਰਦ ਵੱਧ ਜਾਵੇਗਾ |ਇਸਦੇ ਨਾਲ ਹੀ ਸੁੱਕੇ ਮੇਵੇ,ਕੇਲਾ ਅਤੇ ਸੰਤਰੇ ਜਿਹੇ ਫਲ ਵੀ ਮਾਈਗ੍ਰੇਨ ਦੇ ਦਰਦ ਨੂੰ ਵਧਾਉਂਦੇ ਹਨ |4. ਨਮਕ ਦੀ ਜਿਆਦਾ ਮਾਤਰਾ,ਆਚਾਰ ਅਤੇ ਮਿਰਚ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ ਕਿਉਂਕਿ

ਇਸ ਨਾਲ ਵੀ ਮਾਈਗ੍ਰੇਨ ਵਿਚ ਬਹੁਤ ਭਿਆਨਕ ਦਰਦ ਹੁੰਦਾ ਹੈ ਇਸ ਤੋਂ ਇਲਾਵਾ ਪੀਜਾ ਜਿਹੇ ਫਾਸਟ ਫੂਡ ਤੋਂ ਵੀ ਦੂਰੀ ਬਣਾ ਲੈਣੀ ਚਾਹੀਦੀ ਹੈ |ਮਾਈਗ੍ਰੇਨ ਦਰਦ ਨੂੰ ਘੱਟ ਕਰਨ ਦੇ ਘਰੇਲੂ ਨੁਸਖੇ – 1. ਮਾਈਗ੍ਰੇਨ ਦਾ ਪੱਕਾ ਇਲਾਜ ਘਿਉ ਹੁੰਦਾ ਹੈ |ਇਸਦੇ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਗਾਂ ਦਾ ਸ਼ੁੱਧ ਦੇਸੀ ਘਿਉ ਦੀਆਂ 2 ਬੂੰਦਾਂ ਨੂੰ ਨੱਕ ਵਿਚ ਪਾ ਕੇ ਲੇਟ ਜਾਓ |ਇਸ ਨਾਲ ਨਾਸਿਕਾ ਦੀ ਸਫਾਈ ਹੁੰਦੀ ਹੈ ਅਤੇ ਤੁਹਾਨੂੰ ਮਾਈਗ੍ਰੇਨ ਤੋਂ ਵੀ ਛੁਟਕਾਰਾ ਮਿਲੇਗਾ |2. ਮਾਈਗ੍ਰੇਨ ਦਰਦ ਵਿਚ ਤੁਰੰਤ ਰਾਹਤ ਪਾਉਣ ਦੇ ਲਈ ਤੁਹਾਨੂੰ ਬਰਫ਼ ਦੇ ਟੁੱਕੜਿਆਂ ਨਾਲ ਮਸਜ ਕਰਨੀ ਚਾਹੀਦੀ ਹੈ |ਇਸ ਤੋਂ ਇਲਾਵਾ ਤੌਲੀਏ ਨੂੰ ਹਲਕੇ ਗੁਨਗੁਨੇ ਪਾਣੀ ਵਿਚ ਭਿਉਂ ਕੇ ਗਰਦਨ ਤੇ ਰੱਖਣ ਨਾਲ ਰਾਹਤ ਮਿਲਦੀ ਹੈ |3. ਇੱਕ ਬਰਤਨ ਜਾਂ ਸਟੀਮਰ ਵਿਚ ਪਾਣੀ ਉਬਾਲ ਕੇ ਉਸ ਵਿਚ ਆੱਲਿਵ ਆੱਯਲ ਮਿਲਾ ਕੇ ਰੱਖੋ ਅਤੇ ਫਿਰ ਸਿਰ ਤੋਂ ਤੌਲੀਏ ਨਾਲ ਢੱਕ ਕੇ ਭਾਫ ਲਵੋ |ਅਜਿਹਾ ਤੁਹਾਨੂੰ ਘੱਟ ਤੋਂ ਘੱਟ 15 ਮਿੰਟ ਤੱਕ ਕਰਨਾ ਹੈ |ਮਾਈਗ੍ਰੇਨ ਦਾ ਦਰਦ ਗਾਇਬ ਹੋ ਜਾਵੇਗਾ |4. ਜੇਕਰ ਬਹੁਤ ਜਿਆਦਾ ਦਰਦ ਹੈ ਤਾਂ ਖੀਰੇ ਅਤੇ ਗਾਜਰ ਦਾ ਜੂਸ ਪੀਓ,ਇਸ ਨਾਲ ਵੀ ਤੁਹਾਨੂੰ ਤੁਰੰਤ ਆਰਾਮ ਮਿਲੇਗਾ |

Leave a Reply

Your email address will not be published. Required fields are marked *