Home / ਨਵੀਆਂ ਖਬਰਾਂ / ਭਰਾ ਨੇ ਜਮੀਨ ਲਈ ਭਰਾ ਦਾ ਕੀਤਾ ਇਹ ਹਾਲ…..ਪੜੋ ਪੂਰੀ ਖਬਰ

ਭਰਾ ਨੇ ਜਮੀਨ ਲਈ ਭਰਾ ਦਾ ਕੀਤਾ ਇਹ ਹਾਲ…..ਪੜੋ ਪੂਰੀ ਖਬਰ

ਅੰਮ੍ਰਿਤਸਰ ਦੇ ਗੋਸਾਬਾਦ ਪਿੰਡ ਵਿੱਚ ਭਰਾ ਦੁਆਰਾ ਭਰਾ ਦੀ ਹੀ ਜਾਨ ਲੈ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਨ ਲੈਣ ਦਾ ਕਾਰਨ ਜ਼ਮੀਨੀ ਵਿਵਾਦ ਨੂੰ ਦੱਸਿਆ ਜਾ ਰਿਹਾ ਹੈ। ਇਕ ਵਿਅਕਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਜਿੰਦਰ ਸਿੰਘ ਦੀ ਮੋਟਰ ਖ਼ਰਾਬ ਸੀ। ਉਹ ਆਪਣੀ ਬਰੀਜਾ ਕਾਰ ਤੇ ਆਪਣੀ ਮੋਟਰ ਤੇ ਆਇਆ ਸੀ ਅਤੇ ਉਸ ਦਾ ਦੂਜਾ ਭਰਾ ਸੁਖਦੇਵ ਸਿੰਘ ਆਪਣੇ ਡਰਾਈਵਰ ਸਮੇਤ ਟਰੈਕਟਰ ਨਾਲ ਜ਼ਮੀਨ ਤਿਆਰ ਕਰ ਰਿਹਾ ਸੀ।

ਸੁਖਦੇਵ ਸਿੰਘ ਨੇ ਹਰਜਿੰਦਰ ਸਿੰਘ ਨੂੰ ਮੋਟਰ ਦੀ ਵਰਤੋਂ ਨਾ ਕਰਨ ਲਈ ਕਿਹਾ। ਇਸ ਤੇ ਹਰਜਿੰਦਰ ਸਿੰਘ ਵਾਪਸ ਆਪਣੀ ਕਾਰ ਕੋਲ ਆ ਗਿਆ। ਪਰ ਜਦੋਂ ਉਹ ਕਾਰ ਮੋੜਨ ਲੱਗਾ ਤਾਂ ਸੁਖਦੇਵ ਸਿੰਘ ਨੇ ਕਾਰ ਵਿੱਚ ਟਰੈਕਟਰ ਲਿਆ ਮਾਰਿਆ। ਫਿਰ ਉਸ ਨੇ ਆਪਣੀ ਪਿਸਤੌਲ ਨਾਲ ਹਰਜਿੰਦਰ ਸਿੰਘ ਦੇ ਕਈ ਗੋਲੀਆਂ ਮਾਰੀਆਂ ਅਤੇ ਡਰਾਈਵਰ ਰਮਨ ਨੇ ਤੇਜ਼ਧਾਰ ਦਾਤਰ ਨਾਲ ਹਰਜਿੰਦਰ ਸਿੰਘ ਤੇ ਵਾਰ ਕੀਤੇ।

ਇਸ ਤਰ੍ਹਾਂ ਹਰਜਿੰਦਰ ਸਿੰਘ ਮੌਕੇ ਤੇ ਹੀ ਦਮ ਤੋੜ ਗਿਆ। ਟਰੈਕਟਰ ਅਤੇ ਗੋਲੀਆਂ ਮਾਰਨ ਨਾਲ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਹੋ ਗਈ। ਇਸ ਤੋਂ ਬਾਅਦ ਟਰੈਕਟਰ ਲੈ ਕੇ ਭੱਜ ਗਏ। ਪੁਲਿਸ ਘਟਨਾ ਸਥਾਨ ਤੇ ਪਹੁੰਚ ਗਈ ਹੈ। ਪੁਲਿਸ ਦੁਆਰਾ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਮੀਨੀ ਵਿਵਾਦ ਕਾਰਨ ਹਰਜਿੰਦਰ ਸਿੰਘ ਦੀ ਜਾਨ ਗਈ ਹੈ। ਦੋਸ਼ੀ ਮੌਕੇ ਤੋਂ ਹੀ ਫ਼ਰਾਰ ਹਨ। ਮ੍ਰਿਤਕ ਹਰਜਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੁਆਰਾ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *