Breaking News
Home / ਨਵੀਆਂ ਖਬਰਾਂ / ਬਰੈਪਟਨ ਦੀ 20 ਸਾਲਾ ਪੰਜਾਬੀ ਵਿਦਿਆਰਥਣ ਦੀ ਪਾਣੀ ‘ਚ ਡੁੱਬਣ ਨਾਲ ਹੋਈ ਮੌਤ….ਪੜੋ ਪੂਰੀ ਖਬਰ

ਬਰੈਪਟਨ ਦੀ 20 ਸਾਲਾ ਪੰਜਾਬੀ ਵਿਦਿਆਰਥਣ ਦੀ ਪਾਣੀ ‘ਚ ਡੁੱਬਣ ਨਾਲ ਹੋਈ ਮੌਤ….ਪੜੋ ਪੂਰੀ ਖਬਰ

ਕੈਨੇਡਾ ‘ਚ ਰਹਿ ਰਹੀ ਤਲਵੰਡੀ ਭਾਈ ਦੇ ਪਿੰਡ ਫਿਰੋਜ਼ਸਾਹ ਦੀ ਇਕ ਕੁੜੀ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਫ਼ਿਰੋਜ਼ਸਾਹ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਗਿੱਲ ਦੀ ਇੱਕਲੌਤੀ ਲੜਕੀ ਸਰਬਜਿੰਦਰ ਕੌਰ ਬਰੈਪਟਨ (ਸੇਖਾ) ਕਾਲਜ ਦੀ ਵਿਦਿਆਰਥਣ ਸੀ। ਮ੍ਰਿਤਕ ਸਰਬਜਿੰਦਰ ਦਾ ਪਰਿਵਾਰ ਭਾਰਤ ਤੋਂ ਕੈਨੇਡਾ ਘੁੰਮਣ ਲਈ ਉਸ ਕੋਲ ਗਿਆ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਟੋਬਰਮੋਰੀ ਵਿਖੇ ਘੁੰਮਣ ਗਈ ਹੋਈ ਸੀ ਕਿ ਉਸ ਦਾ ਪੈਰ ਤਿਲਕ ਗਿਆ ਅਤੇ ਪਾਣੀ ‘ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਸਰਬਜਿੰਦਰ ਦੇ ਮੌਤ ਦੀ ਸੂਚਨਾ ਮਿਲਦੇ ਸਾਰ ਪਿੰਡ ਫ਼ਿਰੋਜ਼ਸਾਹ ‘ਚ ਸੋਗ ਦੀ ਲਹਿਰ ਪੈਦਾ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਕੁੜੀ ਦਾ ਭਲਕੇ 27 ਜੂਨ ਬਰੈਪਟਨ ‘ਚ ਹੀ ਉਸ ਦੇ ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਵਿਖੇ ਕੀਤੀ ਜਾਵੇਗੀ।

ਪੰਜਾਬੀ ਜਗਤ ਲਈ ਬਰੈਪਟਨ ਦੀ ਇੱਕ ਹੋਰ ਬਹੁਤ ਸੋਗੀ ਤੇ ਦੁਖਦਾਈ ਖ਼ਬਰ ਹੈ. 20 ਸਾਲਾ ਸਰਬਜਿੰਦਰ ਕੌਰ ਗਿੱਲ (ਡੌਲੀ )ਦਾ ਪਾਣੀ ਵਿੱਚ ਡੁੱਬਣ ਕਾਰਨ ਦਿਹਾਂਤ ਹੋ ਗਿਆ . ਪਰਿਵਾਰ ਦੇ ਕਰੀਬੀ ਬਲਜਿੰਦਰ ਸੰਧੂ ( ਨੀਲੂ ਮੋਗਾ) ਅਨੁਸਾਰ ਡੌਲੀ ਸਹੇਲੀਆਂ ਨਾਲ ਕੱਲ੍ਹ ਟੋਬਰਮੋਰੀ ਘੁੰਮਣ ਗਈ ਸੀ ।ਅਚਾਨਕ ਪਾਣੀ ਵਿੱਚ ਪੈਰ ਤਿਲ੍ਹਕਣ ਕਾਰਨ ਡੁੱਬ ਗਈ ਅਤੇ ਮੌਕੇ ਤੇ ਹੀ ਦਿਹਾਂਤ ਹੋ ਗਿਆ । ਉਹ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫ਼ਿਰੋਜ਼ਸ਼ਾਹ( ਫੇਰੂ ਸ਼ਹਿਰ ) ਦੇ ਹਰਦੀਪ ਸਿੰਘ ਗਿੱਲ ਦੀ ਇਕਲੌਤੀ ਬੇਟੀ ਸੀ .ਨੌਜਵਾਨ ਧੀ ਦੇ ਦਿਹਾਂਤ ਨਾਲ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ । ਉਸ ਦਾ ਅੰਤਿਮ ਸੰਸਕਾਰ ਤੇ ਭੋਗ 27 ਜੂਨ ਦਿਨ ਵੀਰਵਾਰ ਨੂੰ ਦੁਪਹਿਰ 2-30 ਤੋਂ ਇੱਕ (4-30 pm) ਵਜੇ ਤੱਕ ਬਰੈਂਪਟਨ ‘ਚ ਹੋਵੇਗਾ .ਪਤਾ ਹੈ : Brampton crematorium & Visitation centre 30 Bramwin Court, BRAMPTON, ON L6T 5G2 ਇਸ ਤੋ ਬਾਅਦ 5 ਵਜੇ ਤੋ 6 ਵਜੇ ਤੱਕ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਓਨਟਾਰੀਓ ਖ਼ਾਲਸਾ ਦਰਬਾਰ ਡਿਕਸੀ ਰੋਡ ਵਿਖੇ ਹੋਵੇਗੀ ।ਹੋਰ ਜਾਣਕਾਰੀ ਲਈ ਪਿਤਾ ਹਰਦੀਪ ਗਿੱਲ 647-528-8456 ਅਤੇ ਜਸਪ੍ਰੀਤ ਸਮਰਾ (ਟਿਰਲੀਅਮ ਰੋਡਵੇਜ਼ )647-309-3600 ਤੇ ਅਮਨ ਸਮਰਾ ਨਾਲ 416- 270- 3636 ਤੇ ਸੰਪਰਕ ਕੀਤਾ ਜਾ ਸਕਦਾ ਹੈ .

Leave a Reply

Your email address will not be published. Required fields are marked *