Breaking News
Home / ਨਵੀਆਂ ਖਬਰਾਂ / ਪੜ੍ਹੋ ਗੁਰੂ ਨਾਨਕ ਦੇਵ ਜੀ ਦੇ ਇਹ ਵਿਚਾਰ, ਜਿੰਦਗੀ ਜਿਉਣ ਦਾ ਢੰਗ ਸਿਖਾਉਂਦੇ ਨੇ”ਸਾਰੇ ਦੁੱਖਾਂ ਦਾ ਨਾਸ਼”

ਪੜ੍ਹੋ ਗੁਰੂ ਨਾਨਕ ਦੇਵ ਜੀ ਦੇ ਇਹ ਵਿਚਾਰ, ਜਿੰਦਗੀ ਜਿਉਣ ਦਾ ਢੰਗ ਸਿਖਾਉਂਦੇ ਨੇ”ਸਾਰੇ ਦੁੱਖਾਂ ਦਾ ਨਾਸ਼”

ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸੰਸਾਰ ਬਹੁਤ ਵਿਚਿੱਤਰ ਦੌਰ ਵਿੱਚੋਂ ਲੰਘ ਰਿਹਾ ਸੀ। ਅਗਿਆਨਤਾ ਹਰ ਪਾਸੇ ਫੈਲੀ ਹੋਈ ਸੀ।ਲੋਕ ਤ੍ਰਾਹ ਤ੍ਰਾਹ ਕਰ ਰਹੇ ਸਨ। ਕੋਈ ਵੀ ਹੱਲ ਨਹੀਂ ਸੀ। ਕੋਈ ਵੀ ਉਸ ਜੜ੍ਹ ਤੱਕ ਪਹੁੰਚ ਨਹੀਂ ਸਕਿਆ ਜਿਸ ਕਰਕੇ ਦੁੱਖ ਦਰਦ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਭ ਤੋਂ ਪਹਿਲਾ ਮਨੁੱਖ ਅਤੇ ਸਮਾਜ ਦੇ ਰੋਗਾਂ ਦੀ ਪਹਿਚਾਣ ਹੋਵੇ। ਉਸਤੋ ਬਾਅਦ ਉਸਦਾ ਪੱਕਾ ਹੱਲ ਵੀ ਲੱਭਿਆ ਜਾਵੇ। ਕਿਉਂਕਿ ਬਿਨਾ ਰੋਗ ਪਹਿਚਾਣੇ ਉਪਚਾਰ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ। ਗੁਰੂ ਸਾਹਿਬ ਨੇ ਰੋਗ ਦੀ ਪਹਿਚਾਣ ਸਮਾਜ ਦੀ ਅਗਿਆਨਤਾ ਦੇ ਰੂਪ ਵਿੱਚ ਕੀਤੀ। ਉਹਨਾਂ ਦੇ ਅਨੁਸਾਰ ਅਗਿਆਨ ਸਭ ਤੋਂ ਵੱਡਾ ਹਨੇਰਾ ਹੈ। ਇਸ ਹਨੇਰੇ ਕਰਕੇ ਮਨੁੱਖ ਨਾ ਆਵਦੇ ਆਪ ਨੂੰ ਦੇਖ ਪਾ ਰਿਹਾ , ਨਾ ਹੀ ਪਰਮਾਤਮਾ ਨੂੰ, ਜਿਸਦੇ ਕੋਲ ਸ਼ਕਤੀ ਸੀ ਉਹ ਮਨਮਾਨੀ ਤੇ ਉੱਤਰ ਆਇਆ ਸੀ। ਗੁਰੂ ਸਾਹਿਬ ਦਾ ਆਗਮਨ ਇਹੋ ਜਿਹੇ ਹਨੇਰੇ ਨੂੰ ਦੂਰ ਕਰਨ ਲਈ ਪ੍ਰਕਾਸ਼ ਵਾਂਗ ਸੀ: ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ।। ਜਿਉ ਕਰ ਸੂਰਜੁ ਨਿਕਲਿਆ,ਤਾਰੇ ਛਿਪ ਅੰਧੇਰ ਪਲੋਆ।। ਗੁਰੂ ਨਾਨਕ ਦੇਵ ਜੀ ਜਿਸ ਗਿਆਨ ਦੇ ਪਸਾਰੇ ਲਈ ਆਏ, ਉਸ ਅਗਿਆਨ ਦੇ ਹਨੇਰੇ ਨੂੰ ਇਸ ਤਰਾਂ ਦੂਰ ਕੀਤਾ ਜਿਵੇਂ ਆਕਾਸ਼ ਵਿੱਚ ਸੂਰਜ ਨਿਕਲਦਾ ਹੈ ਤਾਂ ਤਾਰੇ ਅਲੋਪ ਹੋ ਜਾਂਦੇ ਹਨ ਤੇ ਹਨੇਰਾ ਦੂਰ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਸਪੱਸ਼ਟ ਕਰਦੇ ਹੋਏ ਅੱਗੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਜਿੱਥੇ ਜਿੱਥੇ ਵੀ ਗਏ ਉੱਥੋ ਦੇ ਲੋਕ ਉਹਨਾਂ ਦੇ ਅਨੁਆਈ ਬਨ ਗਏ, ਉਹਨਾਂ ਦੇ ਵਿਚਾਰਾਂ ਨੂੰ ਧਾਰਨ ਕਰਨ ਲੱਗੇ। ਘਰ ਘਰ ਵਿੱਚ ਧਰਮ ਦਾ ਪ੍ਰਕਾਸ਼ ਫੈਲ ਗਿਆ ਅਤੇ ਲੋਕ ਪਰਮਾਤਮਾ ਦੇ ਗੁਨ ਗਾਉਣ ਲੱਗੇ। ਇਹ ਸ਼ਾਇਦ ਸੰਸਾਰ ਦਾ ਸਭ ਤੋਂ ਔਖਾ ਕੰਮ ਸੀ ਜਿਸਦੇ ਕਾਰਣ ਗੁਰੂ ਸਾਹਿਬ ਇਸ ਧਰਤੀ ਤੇ ਆਏ ਸੀ। ਕੱਤੇ ਦੀ ਪੁੰਨਿਆ:

ਮਹਾਂਪੁਰਖਾਂ ਦਾ ਜੀਵਨ ਸਾਰੇ ਮਨੁੱਖਾਂ ਲਈ ਹਮੇਸ਼ਾ ਪ੍ਰੇਰਨਾਦਾਇਕ ਅਤੇ ਮਾਰਗਦਰਸ਼ਕ ਹੁੰਦਾ ਹੈ।ਉਹਨਾ ਦੇ ਜੀਵਨ ਵਿੱਚ ਇਹੋ ਜਿਹੇ ਅਨੇਕਾਂ ਪ੍ਰਸੰਗ ਘਟਦੇ ਹਨ ਜੋ ਜੀਵਨ ਦੇ ਗਹਿਰੇ ਅਰਥਾਂ ਨੂੰ ਉਜਾਗਰ ਕਰਕੇ ਹੋਰਾਂ ਮਨੁੱਖਾਂ ਨੂੰ ਜੀਨ ਦੀ ਸਹੀ ਸਮਝ ਪ੍ਰਦਾਨ ਕਰ ਜਾਂਦੇ ਹਨ। ਮਹਾਨ ਅਧਿਆਤਮਿਕ, ਸਮਾਜ ਸੁਧਾਰਕ, ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ- ਪਥ ਵੀ ਇਹੋ ਜਿਹੇ ਹੀ ਅਣਗਿਣਤ ਪ੍ਰਸੰਗਾਂ ਤੋਂ ਭਰਿਆ ਹੋਇਆ ਹੈ ਜੋ ਮਨੁੱਖਾਂ ਨੂੰ ਸਹਿਜ ਜੀਵਨ- ਯੁਕਤੀਆਂ ਸਿਖਾਉਂਦੇ ਹਨ। ਵਾਪਾਰ ਲਈ ਮਿਲੇ 20 ਰੁਪਇਆ ਤੋਂ ਸਾਧੂ ਸੰਤਾ ਨੂੰ ਭੋਜਨ ਕਰਾਉਣ ਵਾਲੇ ਸੱਚਾ ਸੌਦਾ ਪ੍ਰਸੰਗ, ਭਾਈ ਲਾਲੋ ਜੀ ਦੀ ਮੇਹਨਤ ਤੇ ਕਮਾਈ ਸੁੱਕੀ ਰੋਟੀ ਦਾ ਸਵੀਕਾਰ ਅਤੇ ਮਲਿਕ ਭਾਗੋ ਦੇ ਸ਼ੋਸ਼ਣ ਤੋਂ ਬਨਾਏ ਪਕਵਾਨਾਂ ਦਾ ਤਿਰਸਕਾਰ, ਸੰਤੋਖ ਦਾ ਸਬਕ ਅਤੇ ਮੱਕਾ ਵਿੱਚ ਈਸ਼ਵਰ ਕਿਸ ਦਿਸ਼ਾ ਵਿੱਚ ਨਹੀਂ ਹੈ , ਦੀ ਸਥਾਪਨਾ ਕਰਨ ਵਰਗੇ ਕਈ ਪ੍ਰਸੰਗ ਤਾਂ ਗੁਰੂ ਜੀ ਦੇ ਵਿਸ਼ੇ ਵਿੱਚ ਪ੍ਰਸਿੱਧ ਹੈ ਹੀ, ਪਰ ਜਨਮ – ਸਾਖੀਆਂ ਵਿੱਚ ਕੁਝ ਇਹੋ ਜਿਹੇ ਅਲਪ- ਗਿਆਤ ਪ੍ਰਸੰਗ ਵੀ ਦਰਜ ਹਨ ਜੋ ਗੁਰੂ ਜੀ ਦੇ ਜੀਵਨ ਨੂੰ ਮਾਨਵਤਾ ਦੇ ਪ੍ਰਕਾਸ਼-ਸਤੰਭ ਦੇ ਰੂਪ ਵਿੱਚ ਸਥਾਪਿਤ ਕਰਦੇ ਹਨ ਸੱਚੇ ਮਨ ਨਾਲ ਸਿਮਰਨ: ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿੱਚ ਨਵਾਬ ਦੌਲਤ ਖਾਂ ਦੇ ਮੋਦੀਖ਼ਾਨੇ ਦੇ ਸੰਚਾਲਕ ਸਨ। ਨਵਾਬ ਨੂੰ ਪਤਾ ਚੱਲਿਆ ਕਿ ਗੁਰੂ ਜੀ ਕਹਿੰਦੇ ਹਨ- “ਨ ਕੋ ਹਿੰਦੂ ਨ ਮੁਸਲਮਾਨ।”ਨਵਾਬ ਨੇ ਗੁਰੂ ਜੀ ਨੂੰ ਬੁਲਾ ਕੇ ਇਸ ਬਾਰੇ ਪੁੱਛਿਆ ਤਾਂ ਗੁਰੂ ਦੀ ਬੋਲੇ- “ਸਾਰੇ ਇੱਕ ਹੀ ਈਸ਼ਵਰ ਦੀ ਸੰਤਾਨ ਹਨ।” ਨਵਾਬ ਨੇ ਕਿਹਾ ਜੇ ਇਹ ਗੱਲ ਹੈ ਤਾਂ ਚੱਲੋ ਸਾਡੇ ਨਾਲ ਤੇ ਨਮਾਜ਼ ਪੜੋ। ਗੁਰੂ ਜੀ ਉਸਦੇ ਨਾਲ ਚਲੇ ਗਏ, ਪਰ ਕਤਾਰ ਤੋਂ ਅਲੱਗ ਖੜ੍ਹੇ ਹੋ ਕੇ ਨਵਾਬ ਅਤੇ ਕਾਜ਼ੀ ਨੂੰ ਨਮਾਜ਼ ਪੜਦੇ ਦੇਖਦੇ ਰਹੇ। ਨਮਾਜ਼ ਤੋਂ ਬਾਅਦ ਨਵਾਬ ਨੇ ਨਾਰਾਜ਼ਗੀ ਨਾਲ ਪੁੱਛਿਆ “ਤੁਸੀਂ ਨਮਾਜ਼ ਕਿਉਂ ਨੀ ਪੜ੍ਹੀ?” ਤਾਂ ਗੁਰੂ ਜੀ ਨੇ ਕਿਹਾ ਕਿ “ਮੈਂ ਕੀਹਦੇ ਨਾਲ ਨਮਾਜ਼ ਪੜ੍ਹਦਾ? ਤੁਹਾਡਾ ਧਿਆਨ ਤਾਂ ਕਾਬੁਲ ਵਿੱਚ ਘੋੜੇ ਖਰੀਦਣ- ਵੇਚਣ ਵਿੱਚ ਸੀ। ਸੱਚੇ ਮਨ ਤੋਂ ਸਿਮਰਨ ਕੀਤੇ ਬਿਨਾ ਕੋਈ ਵੀ ਅਰਦਾਸ ਕਬੂਲ ਨਹੀਂ ਹੁੰਦੀ।”ਨਵਾਬ ਇਹ ਸੁਣ ਕੇ ਹੈਰਾਨ ਹੋ ਗਿਆ। ਆਤਮਿਕ ਸ਼ੁੱਧੀ ਜ਼ਰੂਰੀ ਹੈ:

ਆਪਣੀਆ ਧਾਰਮਿਕ ਯਾਤਰਾਵਾਂ ਦੌਰਾਨ ਇੱਕ ਵਾਰ ਗੁਰੂ ਜੀ ਪ੍ਰਯਾਗ ਵਿਖੇ ਤ੍ਰਿਵੈਨੀ ਦੇ ਨੇੜੇ ਬਿਰਾਜਮਾਨ ਸੀ। ਉੱਥੇ ਬਹੁਤ ਸਾਰੇ ਲੋਕ ਦਰਸ਼ਨਾਂ ਲਈ ਆ ਪਹੁੰਚੇ। ਸੰਗਤ ਨੇ ਗੁਰੂ ਜੀ ਤੋਂ ਪ੍ਰਸ਼ਨ ਪੁੱਛਿਆ ਕਿ ਅਸੀਂ ਪੂਜਾ- ਪਾਠ ਤਾਂ ਬਹੁਤ ਕਰਦੇ ਹਾਂ ਪਰ ਨਾ ਤਾਂ ਉਸਦਾ ਅਸਰ ਹੁੰਦਾ ਹੈ ਤੇ ਨਾ ਹੀ ਕੋਈ ਉਹਦੇ ਵਿੱਚ ਆਨੰਦ ਆਉਦਾ ਹੈ। ਇਸਤੇ ਗੁਰੂ ਜੀ ਨੇ ਸਮਝਾਇਆ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਤਿਆਗ ਦਿਓਗੇ ਉਦੋਂ ਹੀ ਵਾਸਤਵਿਕ ਆਨੰਦ ਪ੍ਰਾਪਤ ਹੋਵੇਗਾ। ਰਾਜ ਤੋਂ ਤਿਆਗ ਦਾ ਉਪਦੇਸ਼: ਬਨਾਰਸ ਦੇ ਨੇੜੇ ਸਿਥਤ ਨਗਰ ਚੰਦਰੌਲੀ ਦਾ ਰਾਜਾ ਹਰਿਨਾਥ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਰਾਜ ਪਾਟ ਤਿਆਗ ਕੇ ਸੰਨਿਆਸ ਲੈਣ ਲਈ ਹਾਜ਼ਰ ਹੋਇਆ ਤਾਂ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਜਨਤਾ ਦੀ ਸੇਵਾ ਕਰੋ, ਰਾਜ ਵਿੱਚ ਹੀ ਯੋਗ ਫਲ ਦੀ ਪ੍ਰਾਪਤੀ ਹੋਵੇਗੀ। ਵੰਡ ਕੇ ਖਾਉ: ਗੁਰੂ ਜੀ ਦੀ ਕਹਿਣਾ ਸੀ ਕਿ ਵੰਡ ਕੇ ਖਾਓ। ਰਾਮੇਸ਼ਵਰਮ ਦੇ ਨੇੜੇ ਕੁਝ ਜੋਗੀਆ ਨੇ ਇਹਦੇ ਤੇ ਨਿੰਦਾ ਪ੍ਰਗਟ ਕੀਤੀ ਅਤੇ ਗੁਰੂ ਜੀ ਨੂੰ ਇੱਕ ਤਿਲ ਦਿੰਦਿਆਂ ਕਿਹਾ ਕਿ ਇਸਨੂੰ ਕਿਵੇਂ ਵੰਡ ਕੇ ਖਾਦਾ ਜਾ ਸਕਦਾ ਹੈ? ਗੁਰੂ ਜੀ ਨੇ ਤਿਲ ਨੂੰ ਪੀਸ ਕੇ ਸਾਰਿਆ ਵਿੱਚ ਵੰਡ ਦਿੱਤਾ। ਇਹ ਦੇਖ ਕੇ ਜੋਗੀਆ ਨੇ ਭਕਤੀ-ਭਾਵ ਨਾਲ ਗੁਰੂ ਜੀ ਨੂੰ ਨਮਸਕਾਰ ਕੀਤਾ। ਇੱਕ ਪੈਸੇ ਦਾ ਸੱਚ- ਇੱਕ ਪੈਸੇ ਦਾ ਝੂਠ ਯਾਤਰਾਵਾਂ ਵੇਲੇ ਇੱਕ ਵਾਰ ਗੁਰੂ ਜੀ ਸਿਆਲਕੋਟ ਨਗਰ ਵਿੱਚ ਪਹੁੰਚੇ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਤੋਂ ਜੀਵਨ ਦਾ ਸੱਚ ਸਮਝਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸ਼ਹਿਰ ਵਿੱਚ ਭਾਈ ਮੂਲਾ ਕੋਲ ਭਜਿਆ ਤੇ ਕਿਹਾ ਕਿ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਲੈ ਕੇ ਆਉ।ਭਾਈ ਮੂਲਾ ਨੇ ਕਾਗ਼ਜ਼ ਦੇ ਟੁਕੜੇ ਤੇ ਲਿਖਿਆ ‘ਮਰਨਾ ਸੱਚ’ ਅਤੇ ‘ਜੀਣਾ ਝੂਠ’। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਸਮਝਾਇਆ ਕਿ ਇਹੀ ਜੀਵਨ ਦਾ ਸੱਚ ਹੈ। ਗ੍ਰਹਿਸਥ ਦਾ ਗਰਵ: ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪੇਸ਼ਾਵਰ ਦੇ ਨੇੜੇ ਗੋਰਖ ਹਟੜੀ ਵਿਖੇ ਪਹੁੰਚੇ ਤਾਂ ਜੋਗੀਆ ਨੇ ਪੁੱਛਿਆਂ ਕਿ ਤੁਸੀਂ ਉਦਾਸੀ ਹੋ ਜਾ ਗ੍ਰਹਿਸਥੀ ? “ ਗੁਰੂ ਜੀ ਨੇ ਉੱਤਰ ਦਿੱਤਾ , “ਮੈਂ ਗ੍ਰਹਿਸਥੀ ਹਾਂ।” ਜੋਗੀ ਕਹਿੰਦੇ ,” ਜਿਵੇਂ ਨਸ਼ੇੜੀ ਬੰਦਾ ਪਰਮਾਤਮਾ ਦਾ ਧਿਆਨ ਨਹੀਂ ਧਰ ਸਕਦਾ ਉਸੇ ਤਰਾਂ ਮਾਇਆ ਵਿੱਚ ਫਸਿਆ ਗ੍ਰਹਿਸਥੀ ਵੀ ਗਿਆਨ ਪ੍ਰਾਪਤ ਨਹੀਂ ਕਰ ਸਕਦਾ।” ਗੁਰੂ ਜੀ ਨੇ ਉੱਤਰ ਦਿੱਤਾ” ਰੱਬ ਤਾਂ ਸਦਗੁਣਾਂ ਨਾਲ ਪ੍ਰਾਪਤ ਹੁੰਦਾ ਹੈ। ਗ੍ਰਹਿਸਥੀ ਜਾ ਸੰਨਿਆਸੀ ਜੋ ਸਦਗੁਣ ਧਾਰਨ ਕਰੇਗਾ ਉਹ ਹੀ ਈਸ਼ਵਰ ਨੂੰ ਪ੍ਰਾਪਤ ਕਰ ਸਕੇਗਾ। ਇਸ ਪ੍ਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਬਹੁਤ ਸਾਰੇ ਪ੍ਰਸੰਗ ਹਨ ਜੋ ਮਨੁੱਖਾਂ ਨੂੰ ਜੀਣ ਦਾ ਸਹੀ ਰਾਹ ਦਿਖਾਉਂਦੇ ਹਨ।

Leave a Reply

Your email address will not be published. Required fields are marked *