Breaking News
Home / ਨਵੀਆਂ ਖਬਰਾਂ / ਪੜੋ ਭਗਵੰਤ ਮਾਨ ਦੀ ਇਹ ਖਬਰ

ਪੜੋ ਭਗਵੰਤ ਮਾਨ ਦੀ ਇਹ ਖਬਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ ਕੇਂਦਰੀ ਬਜਟ ‘ਚ ਕੋਈ ਐਲਾਨ ਨਾ ਕੀਤੇ ਜਾਣ ਦੇ ਮੁੱਦੇ ਨੂੰ ਸੰਗਰੂਰ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ‘ਚ ਉਠਾਏ ਜਾਣ ਤੋਂ ਬਾਅਦ ਕੇਂਦਰੀ ਵਿੱਤ ਮੰਤਰਾਲੇ ਨੇ ਇਸ ਸਬੰਧੀ ਬਜਟ ‘ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ‘ਜਗ ਬਾਣੀ’ ਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਵਿੱਤ ਮੰਤਰਾਲੇ ਦੇ ਅਫਸਰ ਇਸ ਕੰਮ ਲਈ 100 ਕਰੋੜ ਰੁਪਏ ਦਾ ਬਜਟ ਬਣਾਉਣ ਦੀ ਤਿਆਰੀ ਕਰ ਰਹੇ ਹਨ ਪਰ ਇਸ ਪੂਰੀ ਕਵਾਇਦ ਦੇ ਦਰਮਿਆਨ ਭਗਵੰਤ ਮਾਨ ਨੇ ਇਸ ਵੱਡੇ ਆਯੋਜਨ ਲਈ ਕੇਂਦਰ ਸਰਕਾਰ ਕੋਲੋਂ 550 ਕਰੋੜ ਰੁਪਏ ਦਾ ਬਜਟ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਸਾਨੀ ਦੀ ਗੱਲ ਕਰਦੇ ਹੋਏ ਕਿਹਾ

ਕਿ ਇਸ ਬਜਟ ‘ਚ ਪੰਜਾਬ ਦਾ ਕੋਈ ਜ਼ਿਕਰ ਹੀ ਨਹੀਂ, ਸਾਡੀ ਖੇਤੀ ਤਬਾਹ ਹੋ ਗਈ ਅਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸਾਨ ਸਭ ਤੋਂ ਵੱਧ ਉਪਜਾਊ ਧਰਤੀ ਦਾ ਮਾਲਕ ਹੈ ਪਰ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਪਾਣੀ ਨੂੰ ਬਚਾਉਣ ਲਈ ਸਰਕਾਰ ਨੇ ਕੋਈ ਠੋਸ ਨੀਤੀ ਤਿਆਰ ਨਾ ਕੀਤੀ ਤਾਂ ਆਉਣ ਵਾਲੇ 10-15 ਸਾਲਾਂ ‘ਚ ਪੰਜਾਬ ਮਾਰੂਥਲ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਸਾਡਾ ਪਾਣੀ ਪੀਣਯੋਗ ਨਹੀਂ ਰਿਹਾ ਅਤੇ ਹਵਾ ਜ਼ਹਿਰੀਲੀ ਹੋ ਚੁੱਕੀ ਹੈ। ਮਾਨ ਨੇ ਕਿਹਾ ਕਿ ਸਾਡੇ ਪੰਜਾਬ ‘ਚ 531 ਕਿਲੋਮੀਟਰ ਲੰਬਾ ਬਾਰਡਰ ਗੁਆਂਢੀ ਮੁਲਕ ਨਾਲ ਲੱਗਦਾ ਹੈ। ਉਨ੍ਹਾਂ ਦੱਸਿਆ ਕਿ 5 ਏਕੜ ਦੀ ਪੱਟੀ ਸਾਡੇ ਤੋਂ ਲਈ ਹੋਈ ਹੈ, ਜੋ ਲਗਭਗ 2600 ਏਕੜ ਹੈ ਪਰ ਗੁਆਂਢੀ ਮੁਲਕ ਵੱਲੋਂ ਸਾਨੂੰ ਸਿਰਫ ਮੌਤ ਆਉਂਦੀ ਹੈ, ਭਾਵੇਂ ਉਹ ਬੰਦੂਕ ਦੀਆਂ ਗੋਲੀਆਂ ਹੋਣ ਭਾਵੇਂ ਡਰੱਗ ਦੀਆਂ ਗੋਲੀਆਂ ਹੋਣ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਕਿਸੇ ਸਪੈਸ਼ਲ ਜ਼ੋਨ ‘ਚ ਲਿਆ ਜਾਵੇ। ਆਪਣੀ ਗੱਲ ਜਾਰੀ ਰੱਖਦੇ ਉਨ੍ਹਾਂ ਕਿਹਾ ਕਿ ਬਜਟ ਲਈ ਸੱਚਾਈ ਲਈ ਪੂਰੇ ਦੇਸ਼ ‘ਚ 3500 ਕਰੋੜ ਰੁਪਏ ਰੱਖੇ ਗਏ ਹਨ, ਜਿਸ ‘ਚੋਂ 1.5 ਫੀਸਦੀ ਹਿੱਸਾ ਪੰਜਾਬ ਨੂੰ ਆਵੇਗਾ, ਜਿਸ ਦੀ ਰਾਸ਼ੀ 45-47 ਕਰੋੜ ਰੁਪਏ ਹੋਵੇਗੀ।ਉਨ੍ਹਾਂ ਪਾਰਲੀਮੈਂਟ ‘ਚ ਦੱਸਿਆ ਕਿ ਪੰਜਾਬ ਨਦੀਆਂ, ਨਹਿਰਾਂ ਅਤੇ ਨਾਲਿਆਂ ਦੀ ਧਰਤੀ ਹੈ।

ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਇਨ੍ਹਾਂ ਪਾਣੀਆਂ ਨੂੰ ਬੋਰ ਰਾਹੀਂ ਸਟੋਰ ਕਰਕੇ ਬਚਾਇਆ ਜਾ ਸਕਦਾ ਹੈ ਪਰ ਅੱਜ ਸੂਬਾ ਪਾਣੀ ਨੂੰ ਤਰਸ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਫੂਡ ਪ੍ਰੋਸੈਸਿੰਗ ਨਹੀਂ, ਜੇਕਰ ਸਾਡੇ ਕੋਲ ਫੂਡ ਪ੍ਰੋਸੈਸਿੰਗ ਇੰਡਸਟਰੀ ਆ ਜਾਵੇ ਤਾਂ ਸਾਡੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜਾਵੇਗਾ। ਲੋਕ ਸਭਾ ‘ਚ ਇਹ ਮੁੱਦਾ ਚੁੱਕੇ ਜਾਣ ਤੋਂ ਬਾਅਦ ਵਿੱਤ ਮਤਰਾਲੇ ‘ਚ ਹਲਚਲ ਤਾਂ ਹੋਈ ਹੈ ਪਰ ਮੈਨੂੰ ਖੁਸ਼ੀ ਹੋਵੇਗੀ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਲਈ ਕੇਂਦਰ ਸਰਕਾਰ 550 ਕਰੋੜ ਰੁਪਏ ਦਾ ਵੀ ਫੰਡ ਜਾਰੀ ਕਰੇ। ਕੇਂਦਰ ਸਰਕਾਰ ਲਈ ਇਹ ਰਕਮ ਊਠ ਦੇ ਮੂੰਹ ‘ਚ ਜੀਰੇ ਦੇ ਬਰਾਬਰ ਹੈ ਪਰ ਜੇਕਰ ਇੰਨਾ ਬਜਟ ਜਾਰੀ ਹੋ ਜਾਂਦਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਸਕਦਾ ਹੈ। ਹਾਲਾਂਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਨਿੱਜੀ ਤੌਰ ‘ਤੇ ਇੰਨੀ ਸਮਰਥ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਚੰਗੇ ਤਰੀਕੇ ਨਾਲ ਮਨਾ ਸਕਦੀ ਹੈ ਪਰ ਜੇਕਰ ਕੇਂਦਰ ਸਰਕਾਰ ਇਸ ‘ਚ ਸ਼ਰਧਾ ਦੇ ਨਾਲ ਹਿੱਸੇਦਾਰੀ ਪਾਉਂਦੀ ਹੈ ਤਾਂ ਸੰਗਤਾਂ ਨੂੰ ਜ਼ਿਆਦਾ ਖੁਸ਼ੀ ਹੋਵੇਗੀ।

Leave a Reply

Your email address will not be published. Required fields are marked *