Breaking News
Home / ਨਵੀਆਂ ਖਬਰਾਂ / ਪੜੋ ਪਿਆਰ ਦੀ ਇਕ ਸਚੀ ਕਹਾਣੀ

ਪੜੋ ਪਿਆਰ ਦੀ ਇਕ ਸਚੀ ਕਹਾਣੀ

ਉਹ ਦਿਨ ਮੈਨੂੰ ਕਦੇ ਵੀ ਨਹੀਂ ਭੁੱਲਦਾ .. ਜਦੋਂ ਪਹਿਲੀ ਵਾਰ ਜੋਤ ਦਾ ਹੈਲੋ ਦਾ ਮੈਸੇਜ ਆਇਆ ਸੀ ਵਟਸਅੈਪ ਤੇ ……ਦੇਖ ਕੇ ਮੈਨੂੰ ਏਦਾਂ ਲੱਗਾ… ਜਿਵੇਂ ਉਸਨੂੰ ਚਿਰਾਂ ਤੋਂ ਉਡੀਕ ਸੀ ਕਿ ਮੈਂ ਐਂਡਰਾਇਡ ਮੋਬਾਇਲ ਲਵਾਂ ਤੇ ਵਟਸਅੈਪ ਚਲਾਵਾਂ …ਪਤਾ ਨਹੀਂ ਕਦੋਂ ਕੁ ਦਾ ਮੇਰਾ ਨੰਬਰ ਆਪਣੇ ਫੋਨ ਚ ਸਾਂਭੀ ਬੈਠਾ ਹੋਊ । ਖੈਰ ਗੱਲ ਬਾਤ ਤੋਂ ਪਤਾ ਲੱਗਾ ਕਿ ਮੇਰੇ ਕਾਲਜ ਦਾ ਹੀ ਸੀ। ਨੰਬਰ ਬਹੁਤ ਪਹਿਲਾਂ ਦਾ ਸੀ ਕਹਿੰਦਾ ਕਾਲ ਕਰਨ ਦੀ ਹਿੰਮਤ ਨਹੀਂ ਸੀ ਸੋਚਿਆ ਮੈਸੇਜ ਹੀ ਕਰਕੇ ਵੇਖ ਲਾਂ ….ਏਦਾਂ ਹੀ ਪੁਰਾਣੀਆਂ ਖੱਟੀਆ ਮਿੱਠੀਆਂ ਗੱਲਾਂ ਯਾਦ ਕਰਦੇ ਗੱਲਾਂ ਗੱਲ਼ਾਂ ਚ ਗੱਲ ਤੁਰ ਪਈ ….ਪਹਿਲਾਂ ਹੈਲੋ ਹਾਏ ਤੇ ਫੇਰ ਹਾਲ ਚਾਲ ਵਿੱਚਦੀ ਹੋ ਕੇ ਰੋਟੀ ਪਾਣੀ ਦਾ ਫ਼ਿਕਰ ਕਰਦੇ ਹੋਏ ਕਦੋਂ ਪਸੰਦ ਨਾ ਪਸੰਦ ਦਾ ਫ਼ਿਕਰ ਹੋਣ ਲੱਗ ਪਿਆ …. ਤੇ ਕਦੋੰ ਇਕ ਦੂਜੇ ਦੀਆਂ ਆਦਤਾਂ ਤੇ ਰੋਕ ਟੋਕ ਸ਼ੁਰੂ ਹੋਈ ਪਤਾ ਹੀ ਨਾਂ ਲੱਗਾ ।ਫਿਰ ਜੋਤ ਦੁਬਈ ਜਾ ਬੈਠਾ ਤੇ ਮੈਂ ਐਥੇ ਹੀ ਪੜਾਈ ਚ ਜੁੱਟੀ ਰਹੀ । ਉਦੋਂ ਤੱਕ ਕੁੱਝ ਖਾਸ ਨਹੀਂ ਸੀ ਦੋਨਾਂ ਚ ਪਰ ਉਹ ਮੈਨੂੰ ਰੋਜ ਕਹਿੰਦਾ ਸੀ ਕਿ ਮੈਂ ਤੈਨੂੰ ਪਿਆਰ ਕਰਦਾ …ਤੇਰੇ ਬਿਨਾਂ ਜੀ ਨਹੀਂ ਲੱਗਦਾ ਅਧੂਰੀ ਏ ਜਿੰਦਗੀ ਤੇਰੇ ਬਿਨਾ …..ਪਰ ਮੈਂ ਕਦੇ ਉਸਦੀ ਗੱਲ ਨੂੰ ਗੰਭੀਰਤਾ ਚ ਨਹੀਂ ਲਿਆ ਮੈਨੂੰ ਲਗਦਾ ਸੀ ਅਸੀਂ ਵਧੀਆ ਦੋਸਤ ਹਾਂ ਇਸ ਤੋਂ ਬਿਨਾਂ ਕੁੱਝ ਨੀ । ਕਦੇ ਕਦੇ ਹੱਸਦਾ ਹੱਸਦਾ ਕਹਿ ਦਿੰਦਾ ਦੇਖ ਤੇਰੇ ਨਾਮ ਚ ਵੀ ਜੋਤ ਆਉਂਦਾ ਰੱਬ ਨੇ ਆਪਾਂ ਦੋਹਾਂ ਨੂੰ ਇਕ ਦੂਜੇ ਲਈ ਬਣਾਇਆ …ਮੈਂ ਕਹਿ ਦੇਣਾ ਐਵੇਂ ਭਕਾੲੀ ਨਾਂ ਮਾਰਿਆ ਕਰ ਬਹੁਤੀ …ਆਪਣੀ ਹੱਦ ਚ ਰਿਹਾ ਕਰ ….ਉਹ ਕਹਿ ਦਿੰਦਾ ਕੋਈ ਨਾਂ ਸਮਾਂ ਦੱਸੂ ….ਸਾਡਾ ਵੀ ਮੁੱਲ ਪਾਊਗਾ ਰੱਬ …. ਸਿੱਕੇ ਖੋਟਿਆਂ ਦਾ .. ਰਟਿਆ ਕਰੇਂਗੀ ਤੋਤੇ ਵਾਂਗ ਨਾਂ ਜੋਤ ਦਾ ….ਹਰਜੋਤ ਕੌਰੇ………ਮੈਂ ਅੱਗੋਂ ਹੱਸ ਕੇ ਸਾਰ ਦੇਣਾ । ਫਿਰ ਹੌਲੀ ਹੌਲੀ ਦਿਨ ਰਾਤ ਉੱਠਦੇ ਸੌਂਦੇ ਖਾਂਦੇ ਪੀਂਦੇ ਚੈਟ ਹੀ ਸਭ ਕੁੱਝ ਹੋ ਗਿਆ ਕਦੇ ਉਹ ਵਿਹਲਾ ਹੁੰਦਾਂ ਤਾਂ ਫ਼ੋਨ ਤੇ ਵੀ ਭਕਾੲੀ ਮਾਰ ਲੈਂਦੇ । ੲਿਧਰੋਂ ਪੜ੍ਹਾਈ ਪੂਰੀ ਹੋੲੀ ੳੁੱਧਰ ਮੇਰੀ ਨੌਕਰੀ ਲੱਗ ਗਈ ਟ੍ਰੇਨਿੰਗ ਲਈ ਚੰਡੀਗੜ੍ਹ ਰਹਿਣਾ ਪਿਆ। ਫ਼ੋਨ ਬੰਦ ਕਰਵਾ ਦਿੰਦੇ ਸੀ ਤਾਂ ਮੈਨੂੰ ਬੇਚੈਨੀ ਹੋਣ ਲੱਗ ਜਾਂਦੀ ਏਦਾਂ ਲਗਦਾ ਪਤਾ ਨੀ ਕੋਹਾਂ ਦੂਰ ਹੀ ਸੁੱਟ ਦਿੱਤੀ ਹੋਵਾਂ ਜੋਤ ਤੋਂ….ਫ਼ੋਨ ਹੱਥ ਚ ਅਉਣਾ ਤਾਂ ਏਦਾਂ ਲਗਣਾ ਜਿਵੇਂ ਪਿਆਸੇ ਨੂੰ ਖ਼ੂਹ ਮਿਲ ਗਿਆ ਹੋਵੇ ਤੇ ਉਹ ਪਾਣੀ ਚ ਡੁੱਬ ਮਰੇ …

ਆਨੇ ਬਹਾਨੇ ਉਸਦਾ ਮੈਸੇਜ ਚੈੱਕ ਕਰਨਾ ਜਾਂ ਫ਼ਿਰ ਉਸਨੂੰ ਜਵਾਬ ਲਿਖਣ ਦਾ ਮੌਕਾ ਲੱਭਦੇ ਰਹਿਣਾ ….ਇਸ ਚੱਕਰ ਚ ਸਾਰਿਆ ਸਾਹਮਣੇ ਬੇੲਿਜ਼ਤੀ ਵੀ ਕਰਵਾਈ ਬਹੁਤ ਵਾਰ ਪਰ ਕਦੇ ਮਹਿਸੂਸ ਨਹੀਂ ਹੋਈ । ਜੋਤ ਲਈ ਕੁਝ ਵੀ ਸਹਿ ਸਕਦੀ ਸੀ…… ਉਹ ਦਿਨ ਸੀ ਜਦੋਂ ਮੈਨੂੰ ਇੰਝ ਲਗਣ ਲਗਿਆ ਕਿ ਜੋਤ ਬਿਨ ਮੇਰਾ ਪਲ ਵੀ ਨਹੀਂ ਗੁਜਰ ਸਕਦਾ । ਮਜ਼ਾਕ ਮਜ਼ਾਕ ਚ ਮੈਂ ਉਸਨੂੰ ਆਪਣੀ ਕਮਜ਼ੋਰੀ ਬਣਾ ਲਿਆ ਸੀ। ਇਕ ਦਿਨ ਸਬੱਬ ਬਣਿਆ ਕੇ ਫ਼ੋਨ ਖ਼ਰਾਬ ਹੋ ਗਿਆ ਮੇਰਾ ਤੇ ਠੀਕ ਕਰਨ ਨੂੰ ਜਿਹਨੂੰ ਦਿੱਤਾ ਉਹ ਦੁਕਾਨ ਬੰਦ ਕਰ ਗਿਆ ਕੁੱਜ ਦਿੰਨਾ ਲਈ। ਉਹਨਾਂ ਦਿਨਾਂ ਚ ਐਨੀ ਬੇਚੈਨ ਹੋੲੀ ਕਿ ਦੁਕਾਨ ਦੇ ਨਿਤ ਦੇ 10-10 ਗੇੜੇ ਲਾ ਆਇਆ ਕਰਾਂ – ਕੀ ਪਤਾ ਆ ਹੀ ਗਿਆ ਹੋਵੇ ਦੇ ਚੱਕਰ ਚ …ਮੈਨੂੰ ਦੁਕਾਨ ਵਾਲੇ ਤੇ ਬਹੁਤ ਗੁੱਸਾ ਸੀ ਪਰ ਜਿਸ ਦਿਨ ਉਹ ਆਇਆ ਸ਼ੁਕਰ ਇਹ ਸੀ ਕਿ ਉਹ ਫੋਨ ਠੀਕ ਕਰਕੇ ਲਿਆਇਆ ਸੀ ਨਾਲ …ਵਰਨਾ ਪਤਾ ਨਹੀਂ ੳੁਹਦੇ ਨਾਲ ਕੀ ਹੁੰਦਾ । ਕਿੰਨੀ ਬੇਸਬਰ ਸੀ ਮੈਂ ਗੱਲ ਕਰਨ ਲਈ ਪਰ ਜਦੋਂ ਗੱਲ ਕਰਨ ਲੱਗੀ ਤਾਂ ਕੁਝ ਟਾਈਪ ਨਾਂ ਹੋਵੇ …ਅੱਖਾਂ ਚੋਂ ਪਾਣੀ ਚੱਲੀ ਜਾਵੇ ਜੋਤ ਪੁੱਛ ਰਿਹਾ ਸੀ ਕੀ ਹੋਇਆ ? ਹੁਣ ਤਾਂ ਫ਼ੋਨ ਠੀਕ ਹੋ ਗਿਆ…. ਗੱਲ ਹੋ ਤਾਂ ਰਹੀ ਆ ….ਪਰ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਆਖਿਰ ਅੱਕ ਕੇ ਉਸਨੇ ਮੈਨੂੰ ਕਾਲ ਹੀ ਕਰ ਲਈ ….ਮੈਂ ਹੈਲੋ ਕਿਹਾ ….ਉਸਨੇ ਕਿਹਾ ਹਾਏ ਮੈਂ ਮਰਜਾਂ ਕੁੜੀ ਸ਼ੁਦਾਈ ਹੋ ਗਈ ਲੱਗਦੀ ……..ਮੈਨੂੰ ਰੋਣਾ ਆ ਗਿਆ … ਮੈਂ ਪਤਾ ਨਹੀਂ ਕਿਉਂ ਉਸਨੂੰ ਕਹਿਣ ਲੱਗ ਪਈ ਮੈਨੂੰ ਕਦੇ ਛੱਡੀ ਨਾਂ ਜੋਤ …ਮੇਰਾ ਤੇਰੇ ਬਿਨਾ ਬਿੰਦ ਵੀ ਚਿੱਤ ਨਹੀਂ ਲੱਗਦਾ ਹੁਣ …….ਤੈਨੂੰ ਭੋਰਾ ਫ਼ਿਕਰ ਨੀ ਮੇਰਾ ….ਕਿੰਨਾਂ ਬੇਫਿਕਰੇ ਆ ਤੁਸੀਂ….. ( ਤੂੰ ਤੂੰ ਕਰਨ ਵਾਲੀ ਦੇ ਮੂੰਹੋਂ ਤੁਸੀਂ ਨਿਕਲਿਆ ਤਾਂ ਮੈਂ ਖ਼ੁਦ ਤੇ ਹੈਰਾਨ ਹੋਈ )… 4 ਦਿਨ ਹੋ ਗਏ ਸੁੱਤੀ ਵੀ ਨਹੀਂ ….ਨਾਂ ਕੁਝ ਖਾ ਹੋਇਆ ਚੱਜ ਨਾਲ … ਜੋਤ ਚੁੱਪ ਕਰ ਗਿਆ ਉਹਨੂੰ ਇਹ ਪਤਾ ਸੀ ਕਿ ਯਾਦ ਕਰੂਗੀ ਮੈਨੂੰ ਪਰ ਇਸ ਕਦਰ ਕਰੂਗੀ ਸ਼ਾਇਦ ੳੁਹਨੂੰ ਵੀ ਉਮੀਦ ਨਹੀਂ ਸੀ ਉਹਦੇ ਬੋਲ ਵੀ ਸਿੱਲ੍ਹੇ ਹੋ ਗਏ ਸ਼ਾਇਦ ਦਿਲ ਨੇ ਦਿਲ ਦੀ ਗੱਲ ਸਮਝ ਲਈ । ਥੋੜੀ ਦੇਰ ਪਹਿਲਾਂ ਟਿੱਚਰਾਂ ਕਰਦਾ ਮੁੰਡਾ ਮੇਰੇ ਨਾਲ ਰੋ ਰਿਹਾ ਸੀ ..ਦੋਨੋ ਪਤਾ ਨੀ ਕਿਉਂ ਰੋ ਰੋ ਕੇ ਸ਼ੁਦਾਈ ਹੋ ਗਏ ਉਸ ਦਿਨ ….ਫ਼ਿਰ ਕੁੱਝ ਸਮਾਂ ਅਸੀਂ ਦੋਨੋ ਚੁਪ ਸੀ ਪਰ ਦੋਨੋ ਤਰਫ਼ ਹੰਝੂ ਵਗ ਰਹੇ ਸੀ ਤੇ ਅਸੀਂ ਇਕ ਦੂਜੇ ਨੂੰ ਚੁੱਪ ਕਰਵਾ ਕਰਵਾ ਕੇ ਰੋਏ। ਫਿਰ ਤੂੰ ਕਿਉਂ ਰੋਨਾਂ …ਤੂੰ ਕਿਉਂ ਰੋਨੀ ਹੋਈ ….ਅਜ਼ੀਬ ਪਲ਼ ਸੀ ਨੈਣਾਂ ਦੀ ਝੜੀ ਚ ਦਿਲ ਭਿੱਜੇ ਤੇ ਸ਼ਾਇਦ ਕਦੋਂ ਦਾ ਫੁੱਟਣ ਦੀ ਕੋਸ਼ਿਸ਼ ਕਰ ਰਿਹਾ ਪਿਆਰ ਦਾ ਬੀਜ ਅੱਜ ਦਿਲ ਦੀ ਜਮੀਂ ਤੇ ਆਖਿਰ ਉੱਗ ਪਿਆ। …. ਇਸ ਹੰਝੂ ਭਰੀ ਗੱਲਬਾਤ ਚ ਮੈਂ ਖ਼ੁਦ ਨੂੰ ਜੋਤ ਦੇ ਕਲਾਵੇ ਚ ਮਹਿਸੂਸ ਕੀਤਾ । ਇਕ ਅਜੀਬ ਸਕੂਨ ਸੀ ਬਿਨਾ ਕੋਈ ਆਵਾਜ਼ ਕਰੇ ਦੋਹਾਂ ਦੇ ਦਿਲ ਕਿੰਨੀਆਂ ਹੀ ਗੱਲ਼ਾਂ ਕਰੀ ਗਏ ਫਿਰ ਪਤਾ ਨਹੀਂ ਕਦੋਂ ਮੈਂ ਉਸਨੂੰ ਆਈ ਲਵ ਜੁ ਕਿਹਾ ਕਦੋਂ ਏਦਾਂ ਹੀ ਸਿੱਲ੍ਹੇ ਹੋਏ ਨੈਣਾਂ ਨੂੰ ਨੀਂਦ ਨੇੰ ਆਪਣੇ ਆਗੋਸ਼ ਚ ਲਿਆ। ਦੋਹਾਂ ਨੂੰ ਕੁੱਝ ਯਾਦ ਨਹੀਂ ਸਰਹੱਦਾਂ ਦੀ ਦੂਰੀ ਵੀ ਸਿਫ਼ਰ ਸੀ ਉਸ ਦਿਨ ।

ਦਿਨ ਲੰਘੇ ਤਾਂ ਇਕ ਦੂਜੇ ਦੀ ਜਾਨ ਹੋ ਗਏ । ਉਹ ਮੈਨੂੰ ਆਪਣੇ ਲਈ ਲੱਕੀ ਸਮਝਦਾ ਸੀ ਹਰ ਗੱਲ ਮੇਰੇ ਨਾਲ ਜੋੜ ਦਿੰਦਾ ਤੂੰ ਏਦਾਂ ਕੀਤਾ ਤਾਂ ਮੇਰਾ ਇਹ ਕੰਮ ਬਣਿਆ । ਤੂੰ ਜਿੰਦਗੀ ਚ ਨਾਂ ਹੁੰਦੀ ਤਾਂ ਇਹ ਕੰਮ ਮੇਰਾ ਹੋਣਾ ਹੀ ਨਹੀਂ ਸੀ। ਪਿਆਰ ਚ ਪੰਛੀ ਉਡਾਰੀ ਭਰਣ ਲੱਗ ਪਏ ਦੋਨੋ ਇਕ ਦੂਜੇ ਦੇ ਰੰਗ ਵਿਚ ਰੰਗ ਹੋ ਗਏ । ਮੈਂ ਜੋਬ ਤੇ ਸੈਟਲ ਹੋ ਗਈ ਤੇ ਉਹ ਔਖੇ ਤੋਂ ਔਖਾ ਕੰਮ ਬੜੀ ਆਸਾਨੀ ਨਾਲ ਨਿਭੇੜ ਲੈਂਦਾ । ਇਸ ਰਿਸ਼ਤੇ ਦੀ ਪਹਿਲੀ ਪੌੜੀ ੳੁਹਨੇ ਚੜੀ ਜਿਸ ਦਿਨ ੳੁਹਨੇ ਮੇਰੀ ਗੱਲ ਆਪਣੀ ਮਾਂ ਨਾਲ ਕਰਵਾਈ ਉਸ ਦਿਨ ਮੈਨੂੰ ਐਨਾ ਚਾਅ ਚੜਿਆ ਸੀ ਦਿਲ ਕਰਦਾ ਸੀ ਉੱਡ ਕੇ ਦੁਬਈ ਜੋਤ ਕੋਲ ਜਾ ੳੁਹਨੂੰ ਘੁੱਟ ਜੱਫੀ ਪਾਵਾਂ। ਹੁਣ ਸਾਡੀਆਂ ਗੱਲ਼ਾਂ ਹੋਰ ਮਿੱਠੀਆਂ ਹੋ ਗੲੀਅਾਂ ਤੇ ਪਿਆਰ ਦੁੱਗਣਾ ਗੂੜ੍ਹਾ।ਮੇਰੀ ਆਵਾਜ਼ ਨਾਲ ਮੇਰੀ ਨਬਜ਼ ਫੜਨੀ ਸਿੱਖ ਗਿਆ ਤੇ ਮੈਂ ਵੀ ਉਸਦੀਆਂ ਗੱਲ਼ਾਂ ਚੋਂ ਉਸਦੀ ਪ੍ਰੇਸ਼ਾਨੀ ਲੱਭਣ ਲੱਗੀ ਸੀ ਕੰਮ ਮੈਨੂੰ ਉਸਨੇ ਕਦੇ ਨਹੀਂ ਦੱਸਿਆ ਉੱਥੇ ਕਰਦਾ ਕਿ ਜਦੋਂ ਵੀ ਪੁੱਛਿਆ ਕਹਿ ਦਿੰਦਾ ਤੈਨੂੰ ਨਹੀਂ ਭੁੱਖਾ ਮਰਣ ਦਿੰਦਾ ਪੁੱਤ। ਉਸਤੋਂ ਬਾਅਦ ਮੈਨੂੰ ਕੁੱਝ ਔੜਦਾ ਹੀ ਨਾਂ ਮੈਂ ਉਸਦੇ ਪਿਆਰ ਵਿਚ ਖੋ ਚੁੱਕੀ ਸੀ ਦਿਨ ਕਿੰਵੇ ਚੜ੍ਹਦਾ ਕਿੰਵੇ ਖਤਮ ਹੁੰਦਾ ਪਤਾ ਹੀ ਨਾਂ ਲਗਦਾ ….ਨਾਲ ਦਿਆਂ ਕੁੜੀਆਂ ਨੇ ਟਿੱਚਰਾਂ ਕਰਨੀਆਂ ਖਾਉਰੇ ਕੀ ਖਾਣ ਲੱਗ ਗਈ ਨਿਖ਼ਰਦੀ ਜਾਂਦੀ ਦਿਨੋਂ ਦਿਨ ….ਮੈਂ ਕਿਸੇ ਕੋਲ ਕਦੇ ਭੜਾਸ ਨਹੀਂ ਕੱਢੀ ਪਰ ੳੁਹਨੇ ਘਰਬਾਰ ਦੋਸਤਾਂ ਵਿੱਚ ਇਸ ਰਿਸ਼ਤੇ ਦਾ ਪੂਰਾ ਢੋਲ ਵਜਾ ਰੱਖਿਆ ਸੀ । ਉਹਦੇ ਸਾਰੇ ਪਰਿਵਾਰ ਨਾਲ ਮੇਰੀ ਗੱਲ ਹੋਣ ਲਗ ਪਈ ਸਾਰੇ ਮੈਨੂੰ ਫੁੱਲਾਂ ਵਾਂਗ ਰੱਖਣ ਲਗ ਪਏ ਮੇਰਾ ਫ਼ਿਕਰ ਕਰਨ ਲਗ ਪਏ …ਮੈਨੂੰ ਆਪਣਾ ਘਰ ਚੇਤੇ ਹੀ ਨਾਂ ਰਹਿੰਦਾ ਜੋਤ ਨੇਂ ਮੇਰੇ ਪਤਾ ਨਹੀਂ ਕਿੰਨੇ ਹੀ ਨਾਮ ਰੱਖ ਲਏ ਕਈ ਵਾਰ ਤਾਂ ਪੁੱਤ ਪੁੱਤ ਹੀ ਕਰਦਾ ਰਹਿੰਦਾਂ ਮੈਂ ਟੋਕਦੀ ਰਹਿਣਾ ਪਰ ੳੁਹਨੇ ਨਾ ਹਟਣਾ । ਫਿਰ ਅਚਾਨਕ ਇਕ ਦਿਨ ਉਹ ਹੋਇਆ ਜੋ ਹਜੇ ਤੱਕ ਸਾਡੇ ਦਿਮਾਗ ਚ ਨਹੀਂ ਸੀ ਸ਼ਾਇਦ ਸਾਨੂੰ ਕੋਈ ਕਾਹਲੀ ਨਹੀਂ ਸੀ ਜਾਂ ਫਿਰ ਦੋਨੋ ਬੇਪਰਵਾਹ ਹੋਏ ਪਏ ਸੀ । ਦਫ਼ਤਰ ਜਾਣ ਵੇਲੇ ਉਸ ਦਿਨ ਬੀਬੀ ਕਹਿੰਦੀ ਤੇਰੇ ਲਈ ਬਾਪੂ ਨੇ ਇਕ ਮੁੰਡਾ ਵੇਖਿਆਂ ਸ਼ਗਨ ਦਾ ਦਿਨ ਪੱਕਾ ਕਰਨ ਨੂੰ ਕਹਿੰਦਾ ਸੀ ਮੈਂ ਕਿਹਾ ਇਕ ਵਾਰੀ ਤੇਰੇ ਤੋਂ ਪੁੱਛ ਲਵਾਂ ਬਾਕੀ ਤੂੰ ਕਿਹੜਾ ਸਾਡੇ ਤੋਂ ਬਾਹਰ ਆ …ਮੈਂ ਜਿਵੇਂ ਆਸਮਾਨ ਤੋਂ ਡਿੱਗੀ ਤੇ ਨੀਚੇ ਜ਼ਮੀਨ ਵੀ ਨਸੀਬ ਨਾ ਹੋਈ ਮੈਨੂੰ ਕੁੱਝ ਸੁੱਝਿਆ ਨਾਂ ਮੈਂ ਕਹਿ ਤਾਂ ਮੈਂ ਆ ਕੇ ਗੱਲ ਕਰੋ …ਪਰ ਮੇਰੇ ਦਿਮਾਗ ਚ ਇਕ ਦਮ ਆਇਆ ਜੋਤ ਦੀ ਕੀ ਹਾਲਤ ਕਿ ਹੋਊ ਇਹ ਗੱਲ ਸੁਣ ਕੇ ?…….ਪਤਾ ਨਹੀਂ ਕਿ ਕਰੂਗਾ ਮੇਰੇ ਬਿਨ …ਕਿਵੇਂ ਜਿੳੂਗਾ ਮੇਰੇ ਬਿਨਾਂ …..ਮੈਂ ਕਿਸੇ ਹੋਰ ਨਾਲ ਵਿਆਹ ਕਦੇ ਵੀ ਨਹੀਂ ….ਤੇ ਜੋਤ ਕੀ ਕਰੋ? ……….ਕਿਤੇ …..ਕਿਤੇ….ਮਰ ਹੀ ਨਾਂ ਜਾਵੇ ….ਨਹੀਂ ….ਨਹੀਂ ….ਮੈਂ ਬਹੁਤ ਘਬਰਾ ਗਈ …ਚੱਕਰ ਆ ਗਿਆ …ਸਿਹਤ ਖ਼ਰਾਬ ਹੋ ਗਈ ਦਫਤਰ ਤੋਂ ਛੁੱਟੀ ਕਰਨੀ ਪਈ ਮੇਰੀ ਹਾਲਤ ਵੇਖ ਕਈ ਦਿਨ ਘਰੇ ਵੀ ਇਸ ਬਾਰੇ ਕਿਸੇ ਨੇਂ ਗੱਲ ਨਾ ਕਰੀਂ ਪਰ ਮਾਂ ਨੂੰ ਸ਼ੱਕ ਜਰੂਰ ਸੀ। ਮੇਰੀ ਚੁੱਪ ਸਾਡੇ ਰਿਸ਼ਤੇ ਲਈ ਫਾਹਾ ਬਣਦੀ ਗਈ ਮੈਂ ਥੋੜ੍ਹਾ ਠੀਕ ਹੋਈ ਤਾਂ ਰਿਸ਼ਤੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਮੈਂ ਮਾਂ ਕੋਲ ਰੋ ਪਈ ੳੁਹਨੂੰ ਸੱਚ ਦੱਸਿਆਂ ਪਰ ਉਸਨੇ ਬਾਪੂ ਦੀ ਪਿੰਡ ਚ ਇੱਜ਼ਤ ਦਾ ਹਵਾਲਾ ਦੇ ਕੇ ਕਹਿ ਦਿੱਤਾ- ਮੌਕੇ ਦਾ ਸਰਪੰਚ ਆ ਤੇਰਾ ਪਿੳੁ ਵੱਡੇ ਲੋਕਾਂ ਨਾਲ ਬਹਿਣੀ ਉੱਠਣੀ ਆ … ਲੋਕਾਂ ਦੇ ਫ਼ੈਸਲੇ ਕਰਾਉਂਦਾ ਫ਼ਿਰਦਾ ਉਹ ਕੁੱਝ ਤਾਂ ਅਕਲ਼ ਨੂੰ ਹੱਥ ਮਾਰ…. ਜ਼ੁਬਾਨ ਦੇ ਚੁੱਕਿਆ ਉਹਨਾਂ ਨੂੰ … ਤਰੀਕ ਪੱਕੀ ਆ ਚੁੱਪਚਾਪ ਭੁੱਲ ਜਾ ਜਿਹਨਾਂ ਹੱਸ ਖੇਡ ਲੀ ਵਧੀਆ ……..ਹੱਥ ਜੋੜਦੀ ਆ ਖੇਹ ਨਾਂ ਪਵਾ ਦੇਈ ਸਾਡੇ ਸਿਰ ਚ …ਇਕ ਸਾਹ ਚ ਕਹਿ ਕੇ ਮੈਨੂੰ ਮਾਂ ਨਿਸ਼ਬਦ ਕਰ ਗਈ । ਮੁੰਡੇ ਦੀ ਫੋਟੋ ਮੈਂ ਵੇਖੀ ਸੋਹਣਾ ਲੱਗਿਆਂ …ਜ਼ਮੀਨ ਵੀ ਚੰਗੀ ਦੱਸਦੇ ਸੀ ਨਾਂ ਕਰਨ ਦੀ ਕੋਈ ਵਜ੍ਹਾ ਵੀ ਨਹੀਂ ਦਿੱਸੀ। ਆਖਰ ਹਾਰ ਕੇ ਰਾਤ ਨੂੰ ਫੋਨ ਤੇ ਜੋਤ ਕੋਲ ਫੁੱਟ ਪਈ……… ਮਾਫ਼ੀਆ ਮੰਗੀਆਂ ਆਪਣੀ ਬੇਬਸੀ ਤੇ ਸੱਚ ਦੱਸਿਆ ……..ਉਸਨੂੰ ਇਕ ਦਮ ਹੋਏ ਇਸ ਹਾਦਸੇ ਦਾ ਯਕੀਨ ਹੀ ਨਾਂ ਆਇਆ ਕਿੰਨਾ ਚਿਰ ਬੋਲਿਆ ਨਹੀਂ ਮੇਰੇ ਨਾਲ ਕਾਲ ਚਲਦੀ ਰਹੀ ਸੀ ….ਫਿਰ ਫ਼ੋਨ ਹੀ ਕੱਟ ਗਿਆ ਦੁਬਾਰਾ ਕਰਨ ਦੀ ਮੇਰੀ ਹਿੰਮਤ ਨਾ ਪਈ ……

ਮੈਨੂੰ ਉਸ ਦਿਨ ਰੱਬ ਦੀ ਹੋਂਦ ਤੇ ਵੀ ਸ਼ੱਕ ਹੋਇਆ…ਸਾਡੇ ਰਿਸ਼ਤੇ ਲਈ ਨਿਤ ਦੇ ਕਰੇ ਮੇਰੇ ਪਾਠ ਵੀ ਐਂਵੇ ਬੇਕਾਰ ਜਾਂਦੇ ਦਿਸੇ । ਸੱਬੇ ਆਸਾਂ ਤਿੜਕ ਗਈਆਂ ਮੈਨੂੰ ਪਤਾ ਸੀ ਜੋਤ ਰੋਂਦਾ ਹੋਵੇਗਾ ਤਾਹੀਂ ਗੱਲ ਨੀ ਕਰ ਰਿਹਾ ਮੈਂ ਉਸਨੂੰ ਪਹਿਲਾਂ ਹੀ ਕਹਿੰਦੀ ਰਹੀ ਸੀ ਕਿ ਮੈਂ ਕਦੇ ਆਪਣੇ ਮਾਪਿਆਂ ਖਿਲਾਫ ਨਹੀਂ ਜਾਵਾਂਗੀ ਪਰ ੳੁਹ ਕਹਿ ਦਿੰਦਾ ਸੀ ਤੂੰ ਫ਼ਿਕਰ ਨਾਂ ਕਰ ਉਹ ਮੇਰੇ ਤੇ ਛੱਡ ਦੇ …ਮੈਂ ਆਪੇ ਮਨਾ ਲਊਂ ਉਹਨਾਂ ਨੂੰ ….ਪਰ ਜਦੋਂ ਹਕੀਕਤ ਨਾਲ ਸਾਹਮਣਾ ਹੋਇਆ ਤਾਂ ਉਹਦੀ ਵੀ ਜ਼ੁਬਾਨ ਸੁੱਕ ਗਈ ਪਰ ਉਹ ਐਨੀ ਸੌਖੀ ਹਾਰ ਮੰਨ ਲਏ ਇਹ ਮੇਰਾ ਦਿਲ ਨਹੀਂ ਸੀ ਮੰਨਦਾ ਉਹ ਰਾਤ ਮੈਨੂੰ ਜ਼ਿਆਦਾ ਹੀ ਲੰਬੀ ਲੱਗੀ ਤੇ ਚਾਰ ਛੁਪੇਰਾ ਜੇਲ ਵਾਂਗ ਲਗ ਰਿਹਾ ਸੀ ਮੈਨੂੰ ਆਪਣੇ ਘਰ ਦੇ ਹੀ ਮੇਰੀਆਂ ਖ਼ੁਸ਼ੀਆਂ ਦੇ ਦੁਸ਼ਮਣ ਲੱਗੇ ਸਾਰੀ ਰਾਤ ਮੈਂ ਹੌਂਕੇ ਲੈਂਦੀ ਰਹੀ ਤੇ ਦੂਜਾ ਫ਼ਿਕਰ ਜੋਤ ਦਾ ਸਤਾੲੀ ਗਿਆ ਕਿਤੇ ਪਾਗਲ ਜਿਹਾ ਕੁਝ ਕਰ ਨਾਂ ਬੈਠੇ ! ੳੁਹਦਾ ਕੀ ਬਣੂ ਇਹੀਓ ਝੋਰਾ ਵੱਡ ਵੱਡ ਖਾ ਰਿਹਾ ਸੀ । ਅਚਾਨਕ ਸੁਬਾਹ 4 ਵਜੇ ਫੋਨ ਤੇ ਕਾਲ ਆਈ …. ਅਚਾਨਕ ਸੁਬਹ 4 ਵਜੇ ਕਾਲ ਆਈ ….ਜੋਤ ..ਦੀ ਹੀ ਸੀ…. ਮੈਨੂੰ ਲੱਗਾ ਇਹ ਹੁਣ ਮੇਰੇ ਨਾਲ ਲੜਾਈ ਕਰੁ। ਪਰ ਉਹ ਕਾਲ ਚੱਕਦੀ ਨੂੰ ਹੀ ਕਹਿੰਦਾ – ਤੇਨੂੰ ਨਾਮ ਪਤਾ ਦੱਸਿਆ ਕੁੱਝ ? ਕਿੱਥੇ ਕੀਤਾ ਰਿਸ਼ਤਾ ? ਮੇਰੇ ਮੂਹੋਂ ਕੱਲੀ ..ਹੂੰ… ਹੀ ਨਿਕਲੀ । ਤੇ ਮੈਂ ਸਾਰਾ ਬਾਇਓਡਾਟਾ ਝੱਟ ਦੱਸ ਦਿੱਤਾ …ਕਹਿੰਦਾ – ਘਬਰਾ ਨਾਂ ਕੁੱਝ ਨੀ ਹੁੰਦਾਂ ਮੈਂ ਕਰਦਾ ਕੁੱਝ …….ਮੈਂ ਹੋਰ ਡਰ ਗਈ ਖੌਰੇ ਕੀ ਕਰੂਗਾ ? ਦਿਨ ਚੜ੍ਹਿਆ ਤਾਂ ਮਾਂ ਮੈਨੂੰ ਸੂਟ ਪੁੱਛਦੀ ਫਿਰੇ ਕਿਦਾਂ ਦਾ ਲੈਣਾ ਨਾਲੇ ਹੋਰ ਨਿੱਕ ਸੁੱਕ ਵੀ …..ਨਾਲ਼ ਹੀ ਦੱਸੀ ਜਾਵੇ – ਉਹਨਾਂ ਦਾ ਫ਼ੋਨ ਆਇਆ ਸੀ ਸਾਰਾ ਸਮਾਨ 2 ਦਿਨ ਪਹਿਲਾਂ ਹੀ ਲੈ ਆਏ ਬਾਹਲੇ ਕਾਹਲੇ ਐ ਭਾਈ ਤੇਰੇ ਸੌਹਰੇ ਤਾਂ ( ਮਾਂ ਖ਼ੁਸ਼ ਸੀ )…..ਮੈਂ ਸਾਰਾ ਦਿਨ ਹਾਂ ਚ ਹਾਂ ਮਿਲਾਈ ਗਈ । ਪਰ ਜੋਤ ਦਾ ਕੋਈ ਮੈਸੇਜ ਜਾਂ ਫ਼ੋਨ ਨਾਂ ਆਇਆ ……..ਲੱਗਦੇ ਹੱਥ ਪਾਰਲਰ ਵਾਲੀ ਨੂੰ ਵੀ ਅਡਵਾਂਸ ਫੜਾ ਆਈ ਮਾਂ ਮੇਰੀ …..ਨਾਲ ਓਹਨੂੰ ਪੱਕੀ ਕਰਕੇ ਆਈ ਵੀ ਸਾਡੀ ਕੁਡ਼ੀ ਦਾ ਨੰਬਰ ਪਹਿਲਾਂ ਲਾ ਦੇਈਂ । ਸਾਰਾ ਟੱਬਰ ਪੱਬਾਂ ਤੇ ਹੋਇਆ ਫਿਰੇਂ ……….ਸਬਤੋਂ ਲਾਡਲੀ ਸੀ ਮੈਂ ਘਰ ਚ …. ਫਿਰ ਚਾਅ ਤਾਂ ਸਾਰਿਆਂ ਨੂੰ ਹੋਣਾ ਹੀ ਸੀ। ਰਾਤ ਹੋਈ ਤੇ ਸ਼ਗਨ ਵਾਲਾ ਦਿਨ ਵੀ ਚੜ੍ਹ ਗਿਆ । ਮੇਰੀਆਂ ਲੱਤਾਂ ਭਾਰ ਨੀ ਝਲਦੀਆਂ ਸੀ ਉਸ ਦਿਨ …ਫਿਰ ਵੀ ਪਤਾ ਨਹੀਂ ਕਿਵੇਂ ਤੁਰੀ ਫ਼ਿਰਦੀ ਰਹੀ । ਪਾਰਲਰ ਚੋਂ ਤਿਆਰ ਹੋ ਘਰੇ ਆ ਗਈ…. ਘਰੋਂ ਹੀ ਜਾਣਾ ਸੀ ਸਬ ਨੇਂ ….ਮੈਂ ਮਨ ਸਮਝਾ ਲਿਆ ਸੀ ਕ੍ ਸਾਡੀ ਮੋਹੱਬਤ ਦਾ ਮਹਿਲ ਹੁਣ ਢਹਿ ਚੁੱਕਾ ….ਤੇ ਮੈਂ ਹੁਣ ਘਰ ਦਿਆਂ ਦੀ ਨਜ਼ਰਾਂ ਚ ਨਹੀਂ ਡਿੱਗਣਾ …..ਉੱਤੋਂ ਜੋਤ ਦੀ ਬੇਰੁਖ਼ੀ ਤੇ ਗੁੱਸਾ ਬਹੁਤ ਸੀ ਕਿ ਇਸ ਹਾਲਤ ਚ ਉਹਨੇ ਮੇਰੇ ਨਾਲ ਗੱਲ ਕਰਨੀ ਤੱਕ ਜਰੂਰੀ ਨਾ ਸਮਝੀ। ਮਾਂ ਮੇਰੀ ਬਿੜਕ ਲੈਂਦੀ ਰਹੀ ਘੜੀ ਮੁੜੀ ਆਨੇ ਬਹਾਨੇ … ਉਸਨੂੰ ਮੇਰੀ ਹਾਲਤ ਦਾ ਪਤਾ ਸੀ ਵਿਚਦੀ ਦਿਲਾਸੇ ਵੀ ਦੇ ਜਾਂਦੀ ਸੀ ਪਰ ਮੈਂ ਜੇਰਾ ਕਰਕੇ ਅੰਦਰੋਂ ਅੰਦਰੀ ਹੰਝੂਆਂ ਦੇ ਘੁੱਟ ਪੀ ਗਈ ।

ਅਚਾਨਕ ਫੋਨ ਸੁਣ ਕੇ ਲਾਲ ਪੀਲਾ ਹੋਇਆ ਬਾਪੂ ਆ ਕੇ ਕਹਿੰਦਾ – ਬਹਿ ਗਿਆ ਬੇੜਾ ਕਿਸੇ ##### ਦਾ…..ਪਤਾ ਨੀ ਕਿਹਨੇ #### ………ਕਹਿੰਦੇ ਨਾਂ ਆਇਓ ਸਾਡਾ ਮੁੰਡਾ ਨੀ ਮੰਨਦਾ …. ਏਦਾਂ ਕਿਦਾਂ ਮੁਕਰ ਗਿਆ ਮੁੰਡਾ …..ਮਜ਼ਾਕ ਆ ਕੋਈ …….ਪਹਿਲਾਂ ਹਾਮੀ ਕਿਉਂ ਭਰੀ ਸੀ ##### । ਬਾਪੂ ਨੇਂ ਆਪਣੀ ਪੂਰੀ ਭੜਾਸ ਕੱਢੀ ਰੱਜ ਕੇ …….ਐਨੇ ਦਿਨ ਤੋੰ ਦੇਖ ਰਹੇ ਅਰਮਾਨ ਦੇ ਠੋਕਰ ਜੋ ਵੱਜੀ ਸੀ। ਕਿ ਕਿ ਸੋਚੀ ਬੈਠੇ ਸੀ ਸਾਰੇ ਅੰਦਰੋਂ ਅੰਦਰ …. ਸਾਰਿਆਂ ਦੇ ਚਿਹਰੇ ਦਾ ਰੰਗ ਉੱਡ ਗਿਆ ਪਾਂਵੇ ਮੈਂ ਇਸ ਕੱਮ ਲਈ ਅਰਦਾਸਾਂ ਕੀਤੀਆਂ ਸੀ ….. ਸੁਖਾਂ ਸੁਖਿਆਂ ਸੀ ਪਰ ਬਾਪੂ ਤੇ ਬਾਕੀ ਸਭ ਦੇ ਮੁੰਹ ਵੇਖ ਮੈਨੂੰ ਭੋਰਾ ਖੁਸ਼ੀ ਨਾਂ ਹੋਈ । ਮੈਨੂੰ ਲੱਗਾ ਮੈਂ ਇਹਨਾਂ ਦੇ ਚਿਹਰੇ ਦੀ ਰੌਣਕ ਖੋ ਕੇ ਬਹੁਤ ਵੱਡਾ ਗੁਨਾਂਹ ਕੀਤਾ ਅੱਜ………. ਪਰ ਗੱਲ ਕੀ ਹੋਈ ਮੇਰੀ ਵੀ ਸਮਝੋਂ ਬਾਹਰ ਸੀ। ਐਸੇ ਰੌਲੇ ਰੱਪੇ ਚ ਜੋਤ ਦਾ ਮੈਸਜ ਆਇਆ – ਦੇਖੀ ਯਾਰ ਦੀ ਪੁਹੰਚ ਮੁੱਕਰ ਗਿਆ ਨਾ ਮੌਕੇ ਤੇ ! ਮੈਨੂੰ ਸਮਝ ਨੀ ਆਈ ਇਹਦਾ ਕੀ ਜਵਾਬ ਦੇਵਾਂ ! ਫਿਰ ਨਰਾਜ਼ ਨਾਂ ਹੋ ਜਾਏ ਇਸ ਲਈ ਸਿਰਫ ……ਲਵ …ਜੁ ..ਲਿਖ ਦਿੱਤਾ ਤੇ ਨਾਲ ਦਿਲ ਭੇਜ ਦਿੱਤਾ । ਰਾਤ ਨੂੰ ਉਸਨੇ ਦੱਸਿਆ ਕਿ ਕਿਦਾਂ ਮੁੰਡੇ ਨੂੰ ਓਹਨੇ ਸਿੱਧਾ ਹੀ ਝੂਠ ਬੋਲਤਾ ਕੇ ਕੁੜੀ ਚ ਤਾਂ ਓਪਰੀ ਆਉਂਦੀ …..ਪਹਿਲਾਂ ਮੇਰਾ ਰਿਸ਼ਤਾ ਹੋਈਆਂ ਸੀ ਮੌਕੇ ਤੇ ਕਮਲ ਮਾਰਨ ਲੱਗ ਗਈ ਸੀ ……ਦੇਖਲਾ ਭਰਾ ਅੱਗੇ ਤੇਰੀ ਮਰਜੀ ………..ਤੇ ਅੱਗੋਂ ਉਹ ਕੰਨਾਂ ਦੇ ਕੱਚੇ ਸੀ ਕਿ ਥਾਈਂ ਮੁਕਰ ਗਏ ਕਿਸੇ ਦੀ ਏਦਾਂ ਆਈ ਫ਼ੋਨ ਕਾਲ ਤੇ…. ਪਰ ਮੇਰਾ ਯਕੀਂ ਵਾਹਿਗੁਰੂ ਤੇ ਵੱਧ ਗਿਆ ਮੈਂ ਲੱਖਾਂ ਹੀ ਸ਼ੁਕਰਾਨਾ ਕੀਤਾ ਖੁਦਾ ਦਾ ਓਹਨੇ ਹੱਥ ਦੇ ਰੱਖ ਲਈ ਸੀ ਮੋਹੱਬਤ ਜਿੰਦਾ ਸਾਡੀ । ਕਿੰਨੇ ਦਿਨ ਨੰਗੇ ਪੈਰੀਂ ਗੁਰੂਘਰ ਜਾਂਦੀ ਰਹੀ ….ਹੁਣ ਖੁਦਾ ਸਾਡੇ ਨਾਲ ਸੀ ਤੇ ਲਗਿਆ ਕਿ ਹੁਣ ਸਾਨੂੰ ਕੋਈ ਜੁਦਾ ਨਹੀਂ ਕਰ ਸਕਦਾ। ਫਿਰ ਅਸੀਂ ਵੀ ਰਿਸ਼ਤਾ ਕਰਾਉਣ ਬਾਰੇ ਸੋਚਿਆ ਜੋਤ ਜਦੋਂ ਛੁੱਟੀ ਆਇਆ ਤਾਂ ਮੈਨੂੰ ਮਿਲਿਆ ਉਹ ਵੀ ਆਪਣੀ ਮਾਂ ਨੂੰ ਨਾਲ ਲੈ ਕੇ ….ਓਹਦੀ ਮਾਂ ਮੇਰੀਆਂ ਕਿੰਨਾ ਚਿਰ ਬਲਾਵਾਂ ਹੀ ਲੈਂਦੀ ਰਹੀ …….ਨਾਲੇ ਜਾਂਦੀ ਹੋਈ ਕਹਿ ਗਈ- ਪੁੱਤ ਆਪਣੇ ਘਰੇ ਗੱਲ ਕਰ ਲਾ ਹੁਣ ……….ਓਦਾਂ ਨੀ ਕਰ ਸਕਦੀ ਤਾਂ ਆਪਾਂ ਵਿਚੋਲਾ ਪਾ ਲੈਣੇ ਆ …ਤੇਰੇ ਮਾਂ ਪੇ ਨੂੰ ਵੀ ਫਿਕਰ ਹੋਊਗਾ ਵਿਆਹ ਦਾ ਅਸੀਂ ਸਾਰਾ ਟੱਬਰ ਤੇਰੇ ਨਾਲ ਆ ….ਜੋਤ ਤੇ ਹਲਕਾ ਜਿਹਾ ਥੱਪੜ ਮਾਰ ਕਹਿੰਦੀ ਤੇ ਆ ਝੱਲਾ ਪੁੱਤ ਮੇਰਾ ਸਾਰਾ ਦਿਨ ਤੇਰੇ ਹੀ ਗੁਣ ਗਾਉਂਦਾ ਰਹਿੰਦਾ। ਮੇਰੀ ਨਜ਼ਰ ਸ਼ਰਮ ਨਾਲ ਝੁੱਕ ਗਈ ਮੈਨੂੰ ਓਹਦੇ ਚ ਸੱਸ ਘੱਟ ਆਪਣੀ ਮਾਂ ਵੱਧ ਨਜ਼ਰ ਆਈ । ਤੇ ਉਸ ਦਿਨ ਬਾਅਦ ਮੈਂ ਆਪਣੀ ਕਿਸਮਤ ਤੇ ਇਤਰਾਉਣਾ ਸ਼ੁਰੂ ਕਰਤਾ………ਦਿਲ ਹਵਾ ਚ ਫੇਰ ਉੱਡਣ ਲਗ ਗਿਆ ਮੈਨੂੰ ਲੱਗਣਾ ਜਿੰਵੇ ਮੇਰੇ ਪਰ ਲਗ ਗਏ ਹੋਣ । ਸੱਸ ਨੇਂ ਸਮਝਾਉਣਾ ਕਮਲੀਏ ਖੁਦ ਨੂੰ ਖ਼ੁਦ ਦੀ ਨਜ਼ਰ ਲੱਗ ਜਾਂਦੀ । ਮੈਂ ਕਹਿਣਾ ਕੁੱਜ ਨੀ ਹੁੰਦਾ ਮਾਂ ਹੁਣ ਨਾ ਵਹਿਮ ਕਰਿਆ ਕਰ।

ਉਹਨਾਂ ਦਿਨਾਂ ਚ ਜੋਤ ਨਾਲ ਗੁਜ਼ਾਰੇ ਪਲ਼ …ਉਹ ਕੱਠੇ ਬਹਿ ਸਿਨੇਮਾ ਚ ਵੇਖੀਆਂ ਫਿਲਮਾਂ ….ਉਹ ਇਕੋ ਕਪ ਚ ਪੀਤੀ ਕਾਫ਼ੀ ….ਉਹ ਇਕ ਦੂੱਜੇ ਨਾਲ਼ ਕੀਤਿਆਂ ਛੇੜਖਾਨੀਆਂ ………ਅੱਜ ਤੱਕ ਓਵੇਂ ਯਾਦ ਨੇ ਤੇ ਸ਼ਇਦ ਕਦੇ ਭੁਲ ਵੀ ਨਹੀਂ ਸਕਦੀ । ਖੈਰ ਜਦੋਂ ਛੁੱਟੀ ਪੂਰੀ ਹੋਈ ਉਦੋਂ ਤੱਕ ਅਸੀਂ ਵਿਚੋਲਾ ਲੱਬ ਲਿਆ ਓਰ ਘਰੇ ਗੱਲ ਵੀ ਕਰ ਲਈ ਸਬ ਕੁਜ ਠੀਕ ਸੀ ਬਸ ਬਾਪੂ ਥੋੜਾ ਆਨਾਕਾਨੀ ਕਰਦਾ ਰਿਹਾ ……..ਜੋਤ ਕਹਿੰਦਾ ਕੋਈ ਨਾਂ ਮਨ ਜਾਊਗਾ ਮੈਂ ਹੈਗਾ ਨਾ ….ਸਿਲਿਆਂ ਅੱਖਾਂ ਨਾਲ ਉਸਨੂੰ ਵਿਦਾ ਕੀਤਾ ….ਉਹਦੇ ਜਾਣ ਬਾਅਦ ਵੀ ਕਈ ਰਿਸ਼ਤੇ ਆਏ ਪਰ ਮੈਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ । ਮੇਰੀ ਜਿੰਦਗੀ ਤਾਂ ਸਬ ਤੋਂ ਖੂਬਸੂਰਤ ਸਮਾਂ ਸੀ ਜਿੰਵੇ ਮੈਂ ਪਾਰਸ ਹੋਵਾਂ ਤੇ ਲੋਹੇ ਨੂੰ ਸੋਨਾ ਕਰਦੀ ਜਾਵਾਂ । ਜੋਤ ਨੇਂ ਜਾਂਦੇ ਹੀ ਲਾਇਸੈਂਸ ਲਈ ਅਪਲਾਈ ਕਰਤਾ ਤੇ ਦੂਜੀ ਵਾਰ ਚ ਹੀ ਪਾਸ ਹੋ ਗਿਆ । ਸਾਨੂੰ ਲੱਗਾ ਰੱਬ ਨੇਂ ਸੁਣ ਲਈ ਅਸੀਂ ਸਲਾਹ ਕਰਕੇ ਵਿਚੋਲਾ ਫਿਰ ਬਾਪੂ ਕੋਲ ਭੇਜ ਦਿੱਤਾ ਵੀ ਮੁੰਡੇ ਦਾ ਲਾਇਸੈਂਸ ਬਣ ਗਿਆ ਆ ਤੁਹਾਡੀ ਕੁੜੀ ਈਐਲਟਸ ਕਰ ਲਵੇਗੀ ਤੇ ਉਹ ਆਪਣੇ ਖਰਚੇ ਤੇ ਇਸਨੂੰ ਕਨੇਡਾ ਲੈ ਜਾਏਗਾ। ਗੱਲ ਬਾਪੂ ਦੇ ਜੱਚ ਗਈ । ਜੋਤ ਕਹਿੰਦਾ ਹੁਣ ਬਾਪੂ ਮੰਨ ਤਾਂ ਗਿਆ ਹੀ ਆ ਸਾਲ ਹੋਰ ਰੁੱਕ ਜਾਨੇ ਆ……..ਕੁਜ ਏਕ੍ਸਪੇਰੈਂਸ ਹੋ ਜਾਉ ਮੇਰੇ ਲਈ ਸੌਖਾ ਹੋ ਜਾਉ ਸਾਰੇ ਉਸਦੀ ਗੱਲ ਮੰਨ ਗਏ। 6 ਮਹੀਨੇ ਤਕ ਸਬ ਠੀਕ ਰਿਹਾ ਮੇਰੀ ਹੋਣ ਵਾਲੀ ਸੱਸ ਮੇਰੇ ਕੋਲ ਆਉਂਦੀ ਰਹੀ ਉਹ ਤਾਂ ਮੈਨੂੰ ਆਪਣੀ ਨੂੰਹ ਵਾਂਗਰਾ ਹੀ ਟ੍ਰੀਟ ਕਰਦੇ ਸੀ ਹੁਣ ਪਰ ਮੇਰੇ ਨਾਲਦੇ ਕਹਿੰਦੇ ਰਹਿੰਦੇ ਸੀ ਬੁੜੀ ਜ਼ਿਆਦਾ ਹੀ ਮਿੱਠੀ ਆ ਬਚ ਕੇ ਰਹੀ . ਕੇ ਖਹਿੜਾ ਛੁਡਾਉਂਦਾ ਫਿਰਦਾ ਤੇ ਦੂਜੀ ਇਕ ਔਰਤ ਹੋ ਕੇ ਔਰਤ ਦੇ ਪਿਆਰ ਤੇ ਡਾਕਾ ਮਾਰ ਰਹੀ ਇਹਨੂੰ ਭੋਰਾ ਵੀ ਸੋਚ ਨਾ ਆਈ ਕਿ 7 ਸਾਲ ਜੇਹੜੀ ਕੁੜੀ ਨਾਲ ਰਹੀ ….ਜਿਹਨੇ ਆਪਣੇ ਘਰਦਿਆਂ ਦੇ ਅਰਮਾਨ ਚੂਰ ਚੂਰ ਕਿਤੇ ਇਹਦੇ ਪਿੱਛੇ … ਉਹਨਾਂ ਦਿਆਂ ਨਜ਼ਰਾਂ ਚੋਂ ਡਿੱਗੀ ….ਇਸ ਬੇਗੈਰਤ ਆਸ਼ਿਕ਼ ਲਈ ….ਜਿਹਨੇ ਪੁਰਾਣੇ ਕੱਪੜਿਆਂ ਵਾਂਗ ਪਿਆਰ ਬਦਲ ਲਿਆ ….ਕਿੰਨਾ ਹੁੱਬ ਕੇ ਕਹਿ ਰਹੀ…. ਮੇਰਾ ਆ ….ਉਹ ਤਾਂ ਓਹਦਾ ਨਹੀਂ ਹੋਇਆ ਜਿਹਨੇ ਓਹਦੇ ਲਈ ਸਬ ਕੁੱਜ ਕੁਰਬਾਨ ਕਰ ਦਿੱਤਾ ….ਲੱਖ ਲਾਹਨਤ ਐਸੇ ਆਸ਼ਿਕ਼ ਓਰ ਐਸੀ ਮਾਸ਼ੂਕ ਤੇ। ਇਹ ਸਭ ਉਹ ਗੱਲਾਂ ਜੋ ਉਹਨਾਂ ਦਿਨਾਂ ਚ ਮੇਰੇ ਦਿਮਾਗ ਚ ਘੁੰਮਦਿਆਂ ਰਹਿਆ। ਫਿਰ ਹੌਲੀ ਹੌਲੀ ਪਤਾ ਲਗਿਆ ਕਿ ਕੁੜੀ ਕੈਨੇਡਾ ਚ ਪੱਕੀ ਉਹ … ਜੋਤ ਨੂੰ ਪਹਿਲਾਂ ਤੋਂ ਜਾਣਦੀ ਸੀ ਦੋਹਾਂ ਚ ਕੋਈ ਅਣਬਣ ਹੋਈ ਫਿਰ ਸ਼ਇਦ ਜੋਤ ਨੂੰ ਮੇਰੀ ਨੌਕਰੀ ਕਰਕੇ ਆਪਣੀ ਜਿੰਦਗੀ ਸੈੱਟਲ ਹੁੰਦੀ ਲੱਗੀ ਤਾਂ ਮੇਰੇ ਨਾਲ਼ ਪੀਘ ਪਾ ਲਈ ਫ਼ਿਰ ਜਦੋਂ ਪਤਾ ਲੱਗਿਆ ਉਹ ਕੈਨੇਡਾ ਪੱਕੀ ਹੋ ਗਈ ਤਾਂ ਉਹਦੇ ਗਿੱਟੇ ਚੱਟ ਚੱਟ ਕੇ ਉਸਨੂੰ ਫਿਰ ਭਰਮਾਂ ਲਈ ……ਜਦੋੰ ਕੈਨੇਡਾ ਦਾ ਡਾਲਰ ਹੱਥ ਆ ਗਿਆ ਤਾਂ ਫਿਰ ਮੇਰੀ ਦਫ਼ਤਰੀ ਨੌਕਰੀ ਉਹਦੇ ਅੱਗੇ ਕਿ ਔਕਾਤ ਰੱਖਦੀ ਸੀ।…. ਮੌਕਾਪ੍ਰਸਤ ਆਸ਼ਿਕ਼ ਸੀ ……ਮੌਕਾ ਵੇਖ ਮੌਕੇ ਤੇ ਬਦਲ ਗਿਆ ।

ਫਿਰ ਵੀ ਮੈਂ ਇਕ ਆਖ਼ਿਰੀ ਕੋਸ਼ਿਸ਼ ਕੀਤੀ। ਸੱਸ ਨੂੰ ਫ਼ੋਨ ਕਰਿਆ ਤੇ ਸਬ ਕੁਜ ਦੱਸਿਆ ਤਾਂ ਕਹਿੰਦੀ ਮੈਨੂੰ ਸਬ ਪਤਾ ਸੀ ਤਾਹੀਂ ਤੈਨੂੰ ਕਹਿੰਦੀ ਰਹੀ ਤੂੰ ਛੱਡ ਖਹਿੜਾ ਵਿਆਹ ਕਰਵਾ ਲੈ 30 ਸਾਲ ਦੀ ਹੋ ਗਈ ਆ ਤੂੰ ਕਿਹੜਾ ਗੱਲ ਸੁਣਦੀ ਮੇਰੀ ( ਮੈਨੂੰ ਇਹ ਗੱਲ ਸੁਣਕੇ ਇਕ ਔਰਤ ਦੇ ਮੂਹੋਂ ਓਹਦੇ ਵਿਚੋਂ ਕਿਸੇ ਲਾਲਚ ਦਾ ਮੁਸ਼ਕ ਆਇਆ ਮੈਨੂੰ ਲੱਗਾ ਇਹ ਸਭ ਮਿਲੇ ਹੋਏ ਸੀ …ਸਬ ਨੇ ਮੈਨੂੰ ਧੋਖੇ ਚ ਰੱਖਿਆ ਕਿ ਮੈਂ ਰੌਲਾ ਨਾਂ ਪਾਵਾਂ ਜਾ ਫ਼ੇਰ ਕੁੱਜ ਐਸਾ ਵੇਸਾ ਨਾਂ ਕਰਾਂ …ਸੁਣਿਆ ਸੀ ਔਰਤ ਔਰਤ ਦੀ ਦਾਰੂ ਹੁੰਦੀ ਪਰ ਇਹਨੇ ਤਾਂ ਮੇਰੇ ਮੂੰਹੋਂ ਮਾਂ ਕਹਿਣ ਦੀ ਵੀ ਲੱਜ ਨਾਂ ਰੱਖੀ )…. ਉਹ ਬੋਲੀ ਜਾ ਰਹੀ ਸੀ ਮੈਂ ਨਹੀਂ ਸੁਣਿਆ ਕੁੱਝ …ਅਖੀਰ ਉਸਨੇ ਕਿਹਾ – ਨਾਂ ਉਹ ਸੁਣਦਾ ਮੇਰੀ ਨਾਂ ਤੂੰ ਉਹ ਤਾਂ ਕਹਿੰਦਾ ਮੈਂ ਕਰਾਉਣਾ ਹੀ ਨਹੀਂ ਹੁਣ…ਆਪਣੀਆਂ ਮਰਜੀਆਂ ਕਰੋ ……… ਸਾਨੂੰ ਕੀ ? – ਕਹਿ ਕੇ ਫ਼ੋਨ ਕੱਟ ਦਿੱਤਾ। ਸੱਸ ਦੇ ਲਹਿਜੇ ਚ ਹੁਣ ਆਪਣੇ ਪੁੱਤ ਦੇ ਮੌਕਾ ਦੇਖ ਲਏ ਫੈਸਲੇ ਦਾ ਪੱਖ ਪੂਰਦੀ ਤੇ ਮੈਨੂੰ ਹਮਦਰਦੀ ਦੇ ਝੂੱਠੇ ਦਿਲਾਸੇ ਦਿੰਦੀ ਚਲਬਾਜ਼ ਜਹੀ ਔਰਤ ਦਿੱਸੀ ।…. ਮੈਂ ਕਹਿਣਾ ਚਾਉਂਦੀ ਸੀ ਕਿ 23 ਤੋਂ 30 ਦੀ ਤੇਰੇ ਪੁੱਤ ਦੇ ਲਾਰਿਆਂ ਚ ਹੀ ਹੋਈ ਉਦੋਂ ਮੈਂ ਤੇ ਮੇਰੀ ਨੌਕਰੀ ਦਿਸਦੀ ਸੀ ਤਾਂ ਮੇਰਾ ਮੋਹ ਆਉਂਦਾ ਸੀ ਅੱਜ ਕੈਨੇਡਾ ਬਾਰੇ ਸੋਚ ਕਲ ਬਣੀ ਮਾਂ ਅੱਜ ਬਇਮਾਨ ਹੋ ਗਈ। ਪਰ ਮੈਂ ਚੁੱਪ ਕਰ ਗਈ ਇਹ ਸੋਚ ਕੇ ਮੇਰਾ ਬਦਲਾ ਹੁਣ ਖੁਦਾ ਲਵੇਗਾ ਮੈਂ ਕਿਸੇ ਨੂੰ ਕੁੱਜ ਨਹੀਂ ਕਹਿਣਾ। ਮੈਂ ਪਾਂਵੇ ਇਕ ਬਾਰ ਰੁੱਲ ਹੀ ਗਈ ਸੀ।ਪਰ ਹੁਣ ਖੁਸ਼ ਆ ਕੇ ਸ਼ੁਕਰ ਖੁਦਾ ਦਾ …. ਇਹ ਸਭ ਵਿਆਹ ਤੋਂ ਪਹਿਲਾਂ ਹੋ ਗਿਆ ਨਹੀਂ ਮੈਂ ਬੇਵਕੂਫ ਵੀ ਓਹਨਾਂ ਹਜ਼ਾਰਾਂ ਕੁੜੀਆਂ ਦੀ ਗਿਣਤੀ ਚ ਹੁੰਦੀ ਜੋ ਕਿਸੇ ਪ੍ਰਦੇਸ਼ੀ ਖ਼ਸ਼ਮ ਜਾ ਆਸ਼ਿਕ਼ ਦੀ ਝਾਕ ਚ ਵਿਆਹਿਆ ਜਾਂ ਕੂਵਾਰੀਆਂ ਬੈਠਿਆਂ ਓਰ ਉਹ ਮੌਕਾਪ੍ਰਸਤ ਆਸ਼ਿਕ਼ ਦੋਨਾਂ ਹੱਥਾਂ ਚ ਲੱਡੂ ਲਈਂ ਦੋਹਾਂ ਪਾਸੇ ਮਾਸੂਮ ਜਾਂ ਮਜਬੂਰ ਪਿਆਰ ਨਾਲ ਖੇਡ ਰਹੇ ਨੇਂ …… ਬੜਾ ਹੌਂਸਲਾ ਕਰਕੇ ਅੱਜ ਆਪਣੀ ਜਿੰਦਗੀ ਦੀ ਡੋਰ ਫਿਰ ਬਾਪੂ ਹੱਥ ਦੇਣ ਜਾ ਰਹੀ ਆ ਔਰ ਪੂਰੇ ਪਰਿਵਾਰ ਤੋਂ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਲੈਣ ਦੀ ਕੋਸ਼ਿਸ਼ ਕਰਾਂਗੀ। ਸ਼ਇਦ ਖਵਾਬਾਂ ਵਾਲੇ ਮਹਿਲ ਦਾ ਪੱਥਰ ਚੱਟ ਕੇ ਮੁੜੀ ….ਭਟਕੀ ਹੋਈ ਮੱਛਲੀ ਨੂੰ ਮੋਹ ਦੇ ਅੰਮ੍ਰਿਤ ਦੀ ਬੂੰਦ ਨਾਲ ਫਿਰ ਤੋਂ ਸ਼ਾਹ ਬਖਸ਼ ਦੇਣ ।

Leave a Reply

Your email address will not be published. Required fields are marked *