Breaking News
Home / ਨਵੀਆਂ ਖਬਰਾਂ / ਪਿਉ ਪੁੱਤ ਨੂੰ ਸੜਕ ਤੇ ਹੀ ਮੌਤ ਨੇ ਪਾ ਲਿਆ ਘੇਰਾ, ਵੇਖਣ ਵਾਲਿਆਂ ਦੇ ਵੀ ਕੰਬ ਗਏ ਦਿਲ, ਦੇਖੋ ਵੀਡੀਓ

ਪਿਉ ਪੁੱਤ ਨੂੰ ਸੜਕ ਤੇ ਹੀ ਮੌਤ ਨੇ ਪਾ ਲਿਆ ਘੇਰਾ, ਵੇਖਣ ਵਾਲਿਆਂ ਦੇ ਵੀ ਕੰਬ ਗਏ ਦਿਲ, ਦੇਖੋ ਵੀਡੀਓ

ਇਸ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ। ਇਨਸਾਨ ਹਰ ਵੇਲੇ ਖ਼ਤਰਿਆਂ ਨਾਲ ਖੇਡਦਾ ਰਹਿੰਦਾ ਹੈ। ਇਸ ਮਾਹੌਲ ਵਿੱਚ ਮਨੁੱਖ ਦੀ ਜ਼ਿੰਦਗੀ ਬੜੀ ਰਿਸਕੀ ਹੈ। ਸੜਕਾਂ ਤੇ ਇੰਨੀ ਜ਼ਿਆਦਾ ਭੀੜ ਹੈ ਕਿ ਸੜਕ ਪਾਰ ਕਰਨ ਵੇਲੇ ਵੀ ਮੁਸ਼ਕਿਲ ਲੱਗਦੀ ਹੈ। ਜਿਵੇਂ ਜਿਵੇਂ ਸਰਕਾਰ ਸੜਕਾਂ ਚੌੜੀਆਂ ਕਰੀ ਜਾ ਰਹੀ ਹੈ। ਤਿਉਂ ਤਿਉਂ ਆਵਾਜਾਈ ਵਧੀ ਜਾ ਰਹੀ ਹੈ।

ਕਿਉਂਕਿ ਹਰ ਰੋਜ਼ ਨਵੇਂ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾਂਦਾ ਹੈ ਹਰ ਰੋਜ਼ ਵਾਪਰ ਰਹੇ ਹਾਦਸੇ ਸਾਨੂੰ ਸਾਵਧਾਨੀ ਰੱਖਣ ਦਾ ਇਸ਼ਾਰਾ ਕਰਦੇ ਹਨ। ਮੋਟਰਸਾਈਕਲ ਉੱਤੇ ਸਹੁਰਿਆਂ ਤੋਂ ਵਾਪਿਸ ਆਉਂਦੇ ਸਮੇਂ ਪਿਓ ਪੁੱਤਰ ਦੀ ਟਰੱਕ ਨਾਲ ਆਹਮੋ ਸਾਹਮਣੇ ਤੋਂ ਟੱਕਰ ਹੋਣ ਨਾਲ ਮੌਤ ਦੀ ਸੂਚਨਾ ਮਿਲੀ ਹੈ। ਕੁਝ ਵਿਅਕਤੀਆਂ ਨੇ ਮੀਡੀਆ ਨੂੰ ਦੱਸਿਆ ਕਿ ਮਲਕੀਤ ਸਿੰਘ ਆਪਣੇ ਸਹੁਰਿਆਂ ਤੋਂ ਵਾਪਿਸ ਪਰਤ ਰਿਹਾ ਸੀ ਕਿ ਰਸਤੇ ਵਿੱਚ ਉਸ ਦੇ ਮੋਟਰਸਾਈਕਲ ਅਤੇ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ।

ਇਸ ਟੱਕਰ ਵਿੱਚ ਮਲਕੀਤ ਸਿੰਘ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਤੇ ਉਨ੍ਹਾਂ ਦੇ ਨਾਲ ਸਵਾਰ ਛੋਟਾ ਬੱਚਾ ਅਤੇ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੇ ਸੰਬੰਧੀਆਂ ਨੇ ਟਰੱਕ ਚਾਲਕ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਲਕੀਤ ਸਿੰਘ ਆਪਣੇ ਮੋਟਰਸਾਈਕਲ ਤੇ ਖੇਮਕਰਨ ਤੋਂ ਵਾਪਿਸ ਆਪਣੇ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਮੋਟਰਸਾਈਕਲ ਅਤੇ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮਲਕੀਤ ਸਿੰਘ ਅਤੇ ਉਸ ਦੇ ਪੁੱਤਰ ਹਨੀਪ੍ਰੀਤ ਸਿੰਘ ਦੀ ਮੌਤ ਹੋ ਗਈ। ਇੱਕ ਛੋਟੇ ਬੱਚੇ ਅਤੇ ਔਰਤ ਦੇ ਵੀ ਸੱਟਾਂ ਲੱਗੀਆਂ। ਇਹ ਭਿਆਨਕ ਹਾਦਸਾ ਸਾਰੇ ਪਾਸੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।

Leave a Reply

Your email address will not be published. Required fields are marked *