Breaking News
Home / ਨਵੀਆਂ ਖਬਰਾਂ / ਦੁੱਖ ਭੰਜਨੀ ਥੱਲੇ ਸਿੱਖ ਨਾਲ ਹੋਇਆ ਇਹ ਚਮਤਕਾਰ

ਦੁੱਖ ਭੰਜਨੀ ਥੱਲੇ ਸਿੱਖ ਨਾਲ ਹੋਇਆ ਇਹ ਚਮਤਕਾਰ

ਸੱਚਖੰਡ ਸ੍ਰੀ ਹਰਿਮਮੰਦਰ ਸਾਹਿਬ ਵਿਖੇ ਚਮਤਕਾਰ ਹੋਣੇ ਕੋਈ ਨਵੀ ਘਟਨਾ ਨਹੀ ਹੈ ਸਗੋ ਪੱਟੀ ਸਲਤਨਤ ਦੇ ਰਾਜੇ ਦੁਨੀ ਚੰਦ ਦੀ ਸੱਤਵੀ ਬੇਟੀ ਬੀਬੀ ਰਜਨੀ ਦੀ ਕਹਾਣੀ ਵੀ ਬੜੀ ਪੁਰਾਣੀ ਹੈ ਜਿਸ ਬਾਰੇ ਇਤਿਹਾਸ ਦੇ ਪੰਨਿਆ ਤੇ ਲਿਖਿਆ ਅੱਜ ਵੀ ਸਕੂਲਾਂ ਵਿੱਚ ਪੜਾਇਆ ਜਾਂਦਾ ਹੈ ਕਿ ਉਸ ਦੇ ਪਤੀ ਦਾ ਕੋਹੜ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋ ਬਾਅਦ ਠੀਕ ਹੋ ਗਿਆ ਸੀ ਪਰ ਉਸ ਕਹਾਣੀ ਤੋ ਬਾਅਦ ਵੀ ਕਈ ਚਮਤਕਾਰ ਹੋਰ ਵੀ ਨੋਟਿਸ ਵਿੱਚ ਆਏ

ਰਜਨੀ ਬੀਬੀ ਸਿੱਖ ਇਤਿਹਾਸ ਅਨੁਸਾਰ ਬੀਬੀ ਰਜਨੀ ਦਾ ਪ੍ਰਸੰਗ ਦਰਬਾਰ ਸਾਹਿਬ ਪਰਿਸਰ ਵਿਚ ਮੌਜੂਦ ਦੁਖਭੰਜਨੀ ਬੇਰੀ ਨਾਲ ਸੰਬੰਧਿਤ ਹੈ । ਕਹਿੰਦੇ ਹਨ ਪੱਟੀ ਕਸਬੇ ਵਿਚ ਵਸਦੀ ਕੌੜਾ ਜਾਤਿ ਦਾ ਦੁਨੀਚੰਦ ਜ਼ਮੀਨਦਾਰ ਮੁਗ਼ਲ ਸਰਕਾਰ ਲਈ ਲਗਾਨ ਵਸੂਲ ਕਰਦਾ ਹੁੰਦਾ ਸੀ , ਪਰ ਸੁਭਾ ਦਾ ਉਹ ਬਹੁਤ ਹੰਕਾਰੀ ਸੀ । ਉਸ ਦੀਆਂ ਪੰਜ ਲੜਕੀਆਂ ਸਨ । ਇਕ ਵਾਰ ਉਨ੍ਹਾਂ ਵਿਚ ਬਹਿਸ ਚਲ ਪਈ ਕਿ ਕੀ ਉਨ੍ਹਾਂ ਨੂੰ ਪ੍ਰਾਪਤ ਸੁਵਿਧਾਵਾਂ ਉਨ੍ਹਾਂ ਦੇ ਪਿਤਾ ਦੀ ਕ੍ਰਿਪਾ ਦਾ ਫਲ ਹੈ ਜਾਂ ਕਿਸੇ ਹੋਰ ਦੀ ਦੇਣ ਹੈ । ਵੱਡੀਆਂ ਚਾਰ ਲੜਕੀਆਂ ਇਸ ਨੂੰ ਆਪਣੇ ਪਿਤਾ ਦੀ ਦੇਣ ਸਮਝਦੀਆਂ ਸਨ , ਪਰ ਰਜਨੀ ਨਾਂ ਦੀ ਛੋਟੀ ਪੁੱਤਰੀ ਪਿਤਾ ਦੀ ਥਾਂ ਪਰਮਾਤਮਾ ਨੂੰ ਸਭ ਕੁਝ ਦਾ ਦਾਤਾ ਮੰਨਦੀ ਸੀ । ਜਦੋਂ ਦੁਨੀਚੰਦ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਬਹੁਤ ਨਾਰਾਜ਼ ਹੋਇਆ ਅਤੇ ਰਜਨੀ ਦਾ ਵਿਆਹ ਪੱਟੀ ਦੇ ਇਕ ਕੋਹੜੀ ਵਿਕ੍ਰਮਦੱਤ ਨਾਲ ਕਰ ਦਿੱਤਾ । ਰਜਨੀ ਆਪਣੇ ਪਤੀ ਨੂੰ ਇਕ ਟੋਕਰੇ ਵਿਚ ਪਾ ਕੇ ਅਤੇ ਦਰ ਦਰ ਤੋਂ ਮੰਗ ਮੰਗਾ ਕੇ ਆਪਣਾ ਨਿਰਵਾਹ ਕਰਨ ਲਗੀ ।

ਇਕ ਵਾਰ ਰਜਨੀ ਭਿਖਿਆ ਮੰਗਦੀ ਨਵੇਂ ਬਣ ਰਹੇ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਲ ਆ ਨਿਕਲੀ । ਖਾਣ ਲਈ ਰੋਟੀ ਹਾਸਲ ਕਰਨ ਲਈ ਆਪਣੇ ਪਤੀ ਦਾ ਟੋਕਰਾ ਉਸ ਨੇ ਛਪੜੀ ਦੇ ਕੰਢੇ ਬੇਰ ਦੇ ਇਕ ਬ੍ਰਿਛ ਹੇਠਾਂ ਰਖਿਆ ਅਤੇ ਆਪ ਲੰਗਰ ਵਲ ਚਲੀ ਗਈ । ਪਿਛੋਂ ਵਿਕ੍ਰਮ ਦੱਤ ਨੇ ਵੇਖਿਆ ਕਿ ਇਕ ਕਾਂ ਆਇਆ ਅਤੇ ਛਪੜੀ ਵਿਚ ਨਹਾਇਆ । ਦੈਵੀ ਕੌਤਕ ਅਜਿਹਾ ਵਾਪਰਿਆ ਕਿ ਉਸ ਦੇ ਖੰਭ ਕਾਲੇ ਰੰਗ ਦੀ ਥਾਂ ਸਫ਼ੈਦ ਰੰਗ ਦੇ ਹੋ ਗਏ । ਉਸ ਨੇ ਵੀ ਕੋਸ਼ਿਸ਼ ਕੀਤੀ ਅਤੇ ਛਪੜੀ ਵਲ ਵਧਿਆ ਅਤੇ ਇਸ਼ਨਾਨ ਕੀਤਾ । ਇਸ਼ਨਾਨ ਤੋਂ ਬਾਦ ਉਹ ਨੌ-ਬਰ-ਨੌ ਹੋ ਗਿਆ । ਰਜਨੀ ਪਰਤ ਕੇ ਆਈ ਅਤੇ ਆਪਣੇ ਪਤੀ ਦੀ ਸਥਿਤੀ ਨੂੰ ਵੇਖ ਕੇ ਹੈਰਾਨ ਹੋ ਗਈ। ਉਹ ਦੋਵੇਂ ਗੁਰੂ ਸਾਹਿਬ ਪਾਸ ਗਏ ਅਤੇ ਸਾਰੀ ਹਕੀਕਤ ਦਸੀ । ਗੁਰੂ ਜੀ ਨੇ ਉਥੇ ਸਰੋਵਰ ਬਣਵਾਉਣ ਦਾ ਮਨ ਬਣਾਇਆ ਅਤੇ ਉਸ ਸਰੋਵਰ ਦਾ ਨਾਂ ‘ ਅੰਮ੍ਰਿਤਸਰ’ ਰਖਿਆ । ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿਚ ਇਸ ਘਟਨਾ ਵਾਲੀ ਥਾਂ ਉਤੇ ਦੁਖਭੰਜਨੀ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਬੇਰ ਵੀ ਮੌਜੂਦ ਹੈ । ਲੋਕੀਂ ਬੜੀ ਸ਼ਰਧਾ ਦੀ ਭਾਵਨਾ ਨਾਲ ਉਚੇਚੇ ਇਸ ਥਾਂ ਉਤੇ ਇਸ਼ਨਾਨ ਕਰਦੇ ਹਨ । ਬੀਬੀ ਰਜਨੀ ਦੀ ਸਮ੍ਰਿਤੀ

Leave a Reply

Your email address will not be published. Required fields are marked *