Breaking News
Home / ਖੇਤੀਬਾੜੀ / ਗੰਨਾ ਕੱਟਣ ਵਾਲੀ ਇਹ ਕਮਾਲ ਦੀ ਮਸ਼ੀਨ ਘੰਟਿਆਂ ਦਾ ਕੰਮ ਕਰਦੀ ਹੈ ਮਿੰਟਾਂ ਵਿਚ

ਗੰਨਾ ਕੱਟਣ ਵਾਲੀ ਇਹ ਕਮਾਲ ਦੀ ਮਸ਼ੀਨ ਘੰਟਿਆਂ ਦਾ ਕੰਮ ਕਰਦੀ ਹੈ ਮਿੰਟਾਂ ਵਿਚ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿਚ ਦੁਨੀਆਂ ਦੀ ਹਰ ਇੱਕ ਫਸਲ ਉਗਾਈ ਜਾਂਦੀ ਹੈ ਅਤੇ ਉਸਨੂੰ ਮੰਡੀਆਂ ਵਿਚ ਵੇਚ ਕੇ ਕਿਸਾਨਾਂ ਦੁਆਰਾ ਵਧੇਰੇ ਮੁਨਾਫ਼ਾ ਪ੍ਰਾਪਤ ਕੀਤਾ ਜਾਂਦਾ ਹੈ |ਭਾਰਤ ਵਿਚ ਗੰਨੇ ਦੀ ਫਸਲ ਮੁੱਖ ਫਸਲਾਂ ਵਿਚੋਂ ਇੱਕ ਹੈ ਇਸ ਲਈ ਦੇਸ਼ ਦੇ ਬਹੁਤ ਸਾਰੇ ਕਿਸਾਨ ਗੰਨੇ ਦੀ ਖੇਤੀ ਤੇ ਨਿਰਭਰ ਹਨ ਅਤੇ ਆਪਣਾ ਗੁਜਾਰਾ ਵੀ ਉਸ ਤੇ ਨਿਰਭਰ ਰੱਖਦੇ ਹਨ, ਪਰ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ ਗੰਨੇ ਦੀ ਕਟਾਈ ਦਾ ਜੋ ਕਿ ਬਹੁਤ ਮੁਸ਼ਕਿਲ ਹੈ ਅਤੇ ਆਮ ਕਿਸਾਨ ਦੇ ਵੱਡੀਆਂ ਮਸ਼ੀਨਾਂ ਤੋਂ ਕਟਾਈ ਕਰਨਾ ਵੱਸ ਦੀ ਗੱਲ ਨਹੀਂ ਹੈ |ਜੇਕਰ ਕਿਸਾਨ ਇਸਨੂੰ ਹੱਥ ਨਾਲ ਕੱਟਣ ਤਾਂ ਬਹੁਤ ਸਮਾਂ ਅਤੇ ਮਿਹਨਤ ਲੱਗਦੀ ਹੈ ਇਸ ਲਈ ਹੁਣ ਇੱਕ ਅਜਿਹੀ ਮਸ਼ੀਨ ਆ ਗਈ ਹੈ ਜਿਸ ਨਾਲ ਗੰਨੇ ਦੀ ਕਟਾਈ ਦਾ ਕੰਮ ਬਹੁਤ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ |ਬਲਕਿ ਜੋ ਕਿਸਾਨ ਹੱਥਾਂ ਨਾਲ ਗੰਨੇ ਨੂੰ ਕੱਟਣ ਦੇ ਲਈ ਟੱਕਰਾਂ ਮਾਰਦੇ ਹਨ ਉਹਨਾਂ ਦੇ ਲਈ ਵੀ ਇਹ ਖਬਰ ਬਹੁਤ ਹੀ ਖਾਸ ਹੈ ਅਤੇ ਉਹਨਾਂ ਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਹੈ |

ਇਹ ਮਸ਼ੀਨ ਇੱਕ ਘੰਟੇ ਵਿਚ 900 ਤੋਂ 1000 ਕੁਇੰਟਲ ਗੰਨੇ ਦੀ ਆਸਾਨੀ ਨਾਲ ਕਟਾਈ ਕਰ ਦਿੰਦੀ ਹੈ |ਇੱਥੇ ਲੇਵਰ ਦਾ ਖਰਚਾ ਪ੍ਰਤੀ ਕੁਇੰਟਲ ਆਉਂਦਾ ਹੈ ਉੱਥੇ ਇਸ ਮਸ਼ੀਨ ਨਾਲ ਇਸਦਾ ਖਰਚਾ ਸਿਰਫ 6 ਰੁਪਏ ਆਉਂਦਾ ਹੈ |ਇਸ ਮਸ਼ੀਨ ਦੇ ਨਾਲ ਸਿਰਫ ਟ੍ਰਿੰਚ ਵਿਧੀ ਨਾਲ ਹੀ ਗੰਨੇ ਦੀ ਕਟਾਈ ਕੀਤੀ ਜਾ ਸਕਦੀ ਹੈ |ਆਮ ਤਰੀਕੇ ਨਾਲ ਲਗਾਏ ਗਏ ਖੇਤਾਂ ਵਿਚ ਇਸ ਮਸ਼ੀਨ ਨੂੰ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਇਸ ਮਸ਼ੀਨ ਨੂੰ ਸਿਰਫ ਚੰਗੇ ਤੌਰ ਤਰੀਕੇ ਨਾਲ ਬੀਜੀ ਗਈ ਗੰਨੇ ਦੀ ਫਸਲ ਦੇ ਵਾਹਨ ਵਿਚ ਹੀ ਚਲਾਇਆ ਜਾ ਸਕਦਾ ਹੈ ਕਿਉਂਕਿ ਇਸ ਮਸ਼ੀਨ ਨੂੰ ਦੂਸਰੇ ਵਾਹਨਾਂ ਵਿਚ ਚਲਾਉਣ ਨਾਲ ਇਹ ਖਰਾਬ ਹੋ ਸਕਦੀ ਹੈ ਅਤੇ ਇਸਨੂੰ ਅੰਦਰੂਨੀ ਸਮੱਸਿਆ ਆ ਸਕਦੀ ਹੈ ਜਿਸ ਨਾਲ ਇਸ ਮਸ਼ੀਨ ਨੂੰ ਠੀਕ ਕਰਵਾਉਣ ਉੱਪਰ ਬਹੁਤ ਹੀ ਖਰਚਾ ਆਉਂਦਾ ਹੈ ਇਸ ਕਰਕੇ ਇਸ ਮਸ਼ੀਨ ਨੂੰ ਸਾਫ਼ ਵਾਹਨ ਵਿਚ ਹੀ ਚਲਾਓ ਅਤੇ ਆਪਣੇ ਘੰਟਿਆ ਦਾ ਕੰਮ ਮਿੰਟਾਂ ਵਿਚ ਮੁਕਾਓ |

ਸ਼ਕਤੀਮਾਨ ਕੰਪਨੀ ਦੁਆਰਾ ਗੰਨਾ ਕੱਟਣ ਵਾਲੀ ਇਹ ਮਸ਼ੀਨ ਤਿਆਰ ਕੀਤੀ ਗਈ ਹੈ ਜੋ ਗੰਨਾ ਕੱਟਣ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਕਰ ਸਕਦੀ ਹੈ |ਇਸ ਮਸ਼ੀਨ ਦਾ ਇੰਜਨ ਬਹੁਤ ਹੀ ਤਾਕਤਵਰ ਹੈ ਇਸ ਵਿਚ 6 ਸਿਲੰਡਰ ਵਾਲਾ 173 ਹਾੱਰਸ ਪਾਵਰ ਦਾ ਇੰਜਨ ਲੱਗਿਆ ਹੈ |ਇਹ ਮਸ਼ੀਨ ਪੂਰੀ ਤਰਾਂ ਨਾਲ ਆਟੋਮੈਤਿਕ ਹੈ ਇਸਦੇ ਕੈਬਨ ਵਿਚ ਡਿਸਪਲੇਅ ਲੱਗੀ ਹੋਈ ਹੈ ਜਿਸ ਤੇ ਅਸੀਂ ਮਸ਼ੀਨ ਦੀਆਂ ਸਾਰੀਆਂ ਗਤੀਵਿਧੀਆਂ ਦੇਖ ਸਕਦੇ ਹਾਂ ਅਤੇ ਉਹਨਾਂ ਨੂੰ ਪਰਖ ਕੇ ਆਸਾਨੀ ਨਾਲ ਮਸ਼ੀਨ ਨੂੰ ਕੰਟਰੋਲ ਕਰ ਸਕਦੇ ਹਾਂ |ਇਸ ਮਸ਼ੀਨ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ |ਕੈਬਨ ਵਿਚ AC ਵੀ ਲੱਗਿਆ ਹੁੰਦਾ ਹੈ ਪੂਰੀ ਮਸ਼ੀਨ ਨੂੰ ਸਿਰਫ ਇੱਕ ਲੀਵਰ ਨਾਲ ਚਲਾਇਆ ਜਾਂਦਾ ਹੈ |ਜੇਕਰ ਤੁਸੀਂ ਇਸ ਮਸ਼ੀਨ ਦੀ ਕੀਮਤ ਜਾਂ ਫਿਰ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਇਸ ਮਸ਼ੀਨ ਦੇ ਬਾਰੇ ਤੁਸੀਂ ਇੰਟਰਨੈੱਟ ਤੋਂ ਇਸ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਆਸਾਨੀ ਨਾਲ ਹਾਸਿਲ ਕਰ ਸਕਦੇ ਹੋ ਅਤੇ ਇਸਨੂੰ ਖਰੀਦ ਸਕਦੇ ਹੋ ਕਿਉਂਕਿ ਇਹ ਕਿਸਾਨਾਂ ਦੇ ਲਈ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਸਾਧਨ ਹੈ |

Leave a Reply

Your email address will not be published. Required fields are marked *