Breaking News
Home / ਨਵੀਆਂ ਖਬਰਾਂ / ਗਰਮੀ ‘ਚ ਲੂ ਤੋਂ ਬਚਣ ਲਈ ਰੋਜ਼ ਖਾਓ ਇਹ ਚੀਜ਼, ਸਰੀਰ ਨੂੰ ਹੋਣ ਵਾਲੇ ਫ਼ਾਇਦੇ ਜਾਣ ਕੇ ਹੋ ਜਾਉਗੇ ਹੈਰਾਨ

ਗਰਮੀ ‘ਚ ਲੂ ਤੋਂ ਬਚਣ ਲਈ ਰੋਜ਼ ਖਾਓ ਇਹ ਚੀਜ਼, ਸਰੀਰ ਨੂੰ ਹੋਣ ਵਾਲੇ ਫ਼ਾਇਦੇ ਜਾਣ ਕੇ ਹੋ ਜਾਉਗੇ ਹੈਰਾਨ

ਮੌਸਮ ਦੇ ਅਨੁਸਾਰ ਸਾਨੂੰ ਆਪਣੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਅੱਜ ਕਲ ਗਰਮੀ ਬਹੁਤ ਪੈਣ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਿਲ ਹੋ ਰਿਹਾ ਹੈ। ਇਸ ਲਈ ਲੂ ਤੋਂ ਬਚਨ ਲਈ ਪਿਆਜ਼ ਖਾਣਾ ਚਾਹੀਦਾ ਹੈ ਕਿਉਂਕਿ ਪਿਆਜ਼ ਸਾਡੇ ਲਈ ਬਹੁਤ ਲਾਭਦਾਇਕ ਹੈ। ਇਹ ਸਾਡੇ ਗੈੱਸ ਦੀ ਪ੍ਰਾਬਲਮ ਨੂੰ ਵੀ ਦੂਰ ਕਰਦਾ ਹੈ। ਹਾਜ਼ਮਾ ਸਹੀ ਰੱਖਦਾ ਹੈ। ਇਸ ਲਈ ਹਰ ਰੋਜ਼ ਪਿਆਜ਼ ਦੀ ਪਲੇਟ ਖਾਣੀ ਚਾਹੀਦੀ ਹੈ। ਕੱਚਾ ਪਿਆਜ਼ ਖਾਣ ਨਾਲ ਡਾਇਓਬਟੀਜ ਹੋਣ ਦੀ ਸੰਭਾਵਨਾ ਨਹੀਂ ਹੁੰਦੀ। ਜੇਕਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਕੱਚਾ ਪਿਆਜ਼ ਖਾਣਾ ਚਾਹੀਦਾ ਹੈ।ਇਸ ਸਮੱਸਿਆ ਤੋਂ ਕਾਫ਼ੀ ਰਾਹਤ ਮਿਲਦੀ ਹੈ।

ਕੱਚੇ ਪਿਆਜ਼ ਖਾਣ ਨਾਲ ਕੈਂਸਰ ਦੀ ਬਿਮਾਰੀ ਵੀ ਦੂਰ ਹੁੰਦੀ ਹੈ। ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਜੋ ਵਿਅਕਤੀ ਕੱਚੇ ਪਿਆਜ਼ ਖਾਂਦਾ ਹੈ ਉਸ ਨੂੰ ਕਦੇ ਵੀ ਕੈਂਸਰ ਦੀ ਬਿਮਾਰੀ ਨਹੀਂ ਹੁੰਦੀ। ਗਰਮੀ ‘ਚ ਲੂ ਤੋਂ ਬਚਣ ਲਈ ਰੋਜ਼ ਤਰਲ ਪਦਾਰਥ ਜਿਵੇਂ ਕਿ ਪਾਣੀ, ਲੱਸੀ, ਨਿੰਬੂ ਪਾਣੀ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ। ਤੇਜ ਧੁੱਪ ਤੋਂ ਬਚਨਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗਰਮੀ ਕਾਰਨ ਸਰੀਰ ‘ਤੇ ਪਿੱਤ ਹੋਣਾ, ਮੁੜ੍ਹਕਾ ਆਉਣਾ, ਸਿਰ ਦਰਦ, ਥਕਾਵਟ ਹੋਣਾ, ਚੱਕਰ ਅਤੇ ਉਲਟੀਆਂ ਆਉਣਾ ਆਦਿ ਲੂ ਲੱਗਣ ਦੇ ਲੱਛਣ ਹਨ। ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਹਾਲਤ ਖਰਾਬ ਹੋਣ ‘ਤੇ ਤੁਰੰਤ ਸਿਹਤ ਕੇਂਦਰ ਜਾਣਾ ਚਾਹੀਦਾ ਹੈ ਅਤੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *