Breaking News
Home / ਨਵੀਆਂ ਖਬਰਾਂ / ਕੂੜੇ ਦੇ ਢੇਰ ਵਿਚ ਕਰੀਬ 6 ਮਹੀਨਿਆਂ ਤੋਂ ਪਿਆ ਸੀ ਇਹ ਵਿਅਕਤੀ,ਪਰ ਸਚਾਈ ਪਤਾ ਲੱਗੀ ਤਾਂ ਨਮ ਹੋ ਗਈਆਂ ਸਭ ਦੀਆਂ ਅੱਖਾਂ

ਕੂੜੇ ਦੇ ਢੇਰ ਵਿਚ ਕਰੀਬ 6 ਮਹੀਨਿਆਂ ਤੋਂ ਪਿਆ ਸੀ ਇਹ ਵਿਅਕਤੀ,ਪਰ ਸਚਾਈ ਪਤਾ ਲੱਗੀ ਤਾਂ ਨਮ ਹੋ ਗਈਆਂ ਸਭ ਦੀਆਂ ਅੱਖਾਂ

ਗ੍ਰੇਟਰ ਨੋਇਡਾ ਦੇ ਕੂੜੇਦਾਨ ਦੇ ਢੇਰ ਵਿਚ ਇੱਕ ਸ਼ਖਸ ਪਿੱਛਲੇ 6 ਮਹੀਨਿਆਂ ਤੋਂ ਪਿਆ ਹੋਇਆ ਸੀ ।ਆਸ-ਪਾਸ ਤੋਂ ਗੁਜਰਨ ਵਾਲੇ ਲੋਕ ਉਸਨੂੰ ਪਾਗਲ ਸਮਝਦੇ ਸੀ ਅਤੇ ਉਸਨੂੰ ਬਸ ਇੱਕ ਨਜਰ ਦੇਖ ਕੇ ਅੱਗੇ ਵੱਧ ਤੁਰ ਜਾਂਦੇ ਸਨ ।ਇਸ ਤਰਾਂ ਹੀ ਇੱਕ ਨੇੜੇ ਤੋਂ ਗੁਜਰਣ ਵਾਲੇ ਸ਼ਖਸ ਦੀ ਨਜਰ ਉਸ ਵਿਅਕਤੀ ਤੇ ਪਈ ਪਰ ਦੂਸਰੇ ਲੋਕਾਂ ਦੀ ਤਰਾਂ ਉਹ ਵਿਅਕਤੀ ਉਸਨੂੰ ਦੇਖ ਕੇ ਅੱਗੇ ਨਹੀਂ ਤੁਰਿਆ,ਬਲਕਿ ਉਸਨੇ ਉਸਦੀ ਸਾਰੀ ਹਾਲਤ ਸੁਣੀ ਅਤੇ ਕੁੱਝ ਹੀ ਘੰਟਿਆਂ ਬਾਅਦ ਉਸਨੂੰ ਉਸਦੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿੱਤਾ ।ਦਰਾਸਲ ਜੋ ਵਿਅਕਤੀ ਕੂੜੇ ਦੇ ਢੇਰ ਵਿਚ ਪਿੱਛਲੇ 6 ਮਹੀਨਿਆਂ ਤੋਂ ਬੈਠਾ ਹੋਇਆ ਸੀ ਉਸਦਾ ਮਾਨਸਿਕ ਸੰਤੁਲਨ ਵਿਗੜਿਆ ਹੋਇਆ ਸੀ ।ਪਿਤਾ ਦੀ ਮੌਤ ਤੋਂ ਬਾਅਦ ਉਸਦੀ ਦਿਮਾਗੀ ਹਾਲਤ ਖਰਾਬ ਹੋ ਗਈ ਸੀ ਅਤੇ ਉਹ ਬਿਨਾਂ ਕਿਸੇ ਨੂੰ ਕੁੱਝ ਦੱਸੇ ਹਸਪਤਾਲ ਤੋਂ ਭੱਜ ਗਿਆ ਸੀ,ਪਰ ਜਿਵੇਂ ਹੀ ਉਸਦੇ ਕਰੀਬੀ ਰਿਸ਼ਤੇਦਾਰਾਂ ਨੂੰ ਉਸਦੀ ਸੂਚਨਾਂ ਮਿਲੀ ਕਿ ਉਹ ਨੋਇਡਾ ਵਿਚ ਹੈ ਤਾਂ ਉਹ ਤੁਰੰਤ ਉਸਨੂੰ ਲੈਣ ਪਹੁੰਚ ਗਏ,ਉਸਨੂੰ ਫਿਲਹਾਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਦੱਸ ਦਿੰਦੇ ਹਾਂ ਕਿ ਗ੍ਰੇਟਰ ਨੋਇਡਾ ਦੇ ਸਾਇਟ-4 ਸਥਿਤ ਵੇਨਿਸ ਮਾਲ ਦੇ ਸਾਹਮਣੇ ਇੰਡਸਟ੍ਰੀਅਲ ਏਰੀਆ ਹੈ ।ਇੱਥੇ ਸੈਕਟਰਾਂ ਅਤੇ ਕੰਪਨੀਆਂ ਤੋਂ ਨਿਕਲਣ ਵਾਲਾ ਕੂੜਾ ਸੁੱਟਿਆ ਜਾਂਦਾ ਹੈ ।ਉੱਥੇ ਹੀ ਡੇਲਟਾ -1 ਨਿਵਾਸੀ ਸੁਨੀਲ ਨੂੰ ਵਿਕਾਸ ਉਰਫ ਪੱਪੂ ਬੁਲਾਉਂਦੇ ਹੋਏ ਮਿਲਿਆ ਸੀ ।ਵਿਕਾਸ ਉਰਫ ਪੱਪੂ ਯਾਦਵ ਮੂਲਰੂਪ ਤੋਂ ਬਿਹਾਰ ਦੇ ਪਟਨਾ ਦਾ ਰਹਿਣ ਵਾਲਾ ਹੈ,ਸੁਨੀਲ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਇਸ ਕੂੜੇ ਦੇ ਢੇਰ ਵਿਚ ਭੁੱਖਾ ਪਿਆਸਾ ਪਿਆ ਸੀ ।ਉਸਦੇ ਬਾਰੇ ਜਦ ਸੁਨੀਲ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵਿਕਾਸ ਉਰਫ ਪੱਪੂ ਨੇ ਅੰਗ੍ਰੇਜੀ ਦੇ ਕੁੱਝ ਟੁੱਟੇ-ਫੁੱਟੇ ਸ਼ਬਦ ਬੋਲੇ ।ਕਾਫੀ ਦੇਰ ਪੱਪੂ ਨਾਲ ਗੱਲ-ਬਾਤ ਕਰਨ ਤੋਂ ਬਾਅਦ ਉਸਨੇ ਇੱਕ ਫੋਨ ਨੰਬਰ ਦੱਸਿਆ ।

ਸੁਨੀਲ ਦੇ ਅਨੁਸਾਰ ਉਹ ਕੁੱਝ ਖਾਸ ਨਹੀਂ ਦੱਸ ਰਿਹਾ ਸੀ ।ਪੱਪੂ ਦੁਆਰਾ ਦਿੱਤੇ ਗਏ ਮੋਬਾਇਲ ਨੰਬਰ ਤੇ ਜਦ ਸੁਨੀਲ ਨੇ ਕਾਲ ਕੀਤੀ ਤਾਂ ਉਹ ਉਸਦੇ ਫੁੱਫੜ ਦਾ ਨੰਬਰ ਨਿਕਲਿਆ ।ਜਿਸ ਤੋਂ ਬਾਅਦ ਮਾਮਲੇ ਦੀ ਪੂਰੀ ਜਾਣਕਾਰੀ ਫੁੱਫੜ ਨੂੰ ਦਿੱਤੀ ਗਈ ਅਤੇ ਰਾਤ ਨੂੰ ਵੀਡੀਓ ਕਾਲ ਕਰਨ ਤੇ ਪੱਪੂ ਆਪਣੇ ਫੁੱਫੜ ਨੂੰ ਦੇਖ ਕੇ ਰੋ ਪਿਆ ।ਪੱਪੂ ਦੇ ਫੁੱਫੜ ਨੇ ਸੁਨੀਲ ਨੂੰ ਦੱਸਿਆ ਕਿ ਉਸਦੇ ਮਾਤਾ-ਪਿਤਾ ਹੁਣ ਇਸ ਦੁਨੀਆਂ ਵਿਚ ਨਹੀਂ ਹਨ ।ਮਾਤਾ-ਪਿਤਾ ਦੇ ਜਾਣ ਦਾ ਗਮ ਉਹ ਬਰਦਾਸ਼ਤ ਨਹੀਂ ਕਰ ਪਾਇਆ ਅਤੇ ਆਪਣਾ ਮਾਨਸਿਕ ਸੰਤੁਲਨ ਵਿਗੜ ਬੈਠਿਆ ।ਪੱਪੂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਸੀ ਪਰ ਉਹ ਇੱਕ ਦਿਨ ਹਸਪਤਾਲ ਤੋਂ ਅਚਾਨਕ ਗਾਇਬ ਹੋ ਗਿਆ ।ਹਾਲਾਂਕਿ ਉਹ ਨੋਇਡਾ ਕਿਸ ਤਰਾਂ ਪਹੁੰਚਿਆ ਇਸ ਗੱਲ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ । ਸੁਨੀਲ ਨੇ 108 ਨੰਬਰ ਤੇ ਕਾਲ ਕਰਕੇ ਐਂਬੂਲੈਂਸ ਦੀ ਮੰਗ ਕੀਤੀ ਪਰ ਕੋਈ ਐਂਬੂਲੈਂਸ ਉਸਨੂੰ ਨਹੀਂ ਮਿਲੀ ।ਉਸ ਤੋਂ ਬਾਅਦ ਸੁਨੀਲ ਨੇ ਸਥਾਨਕ ਪੁਲਿਸ ਦੀ ਮੱਦਦ ਲੈ ਕੇ ਉਸਨੂੰ ਕੋਲ ਦੇ ਹਸਪਤਾਲ ਵਿਚ ਭਰਤੀ ਕਰਵਾਇਆ ।ਪਿੱਛਲੇ 6 ਮਹੀਨਿਆਂ ਤੋਂ ਲੋਕ ਪੱਪੂ ਨੂੰ ਦੇਖ ਕੇ ਅੱਗੇ ਲੰਘ ਜਾਂਦੇ ਸਨ ਪਰ ਕਿਸੇ ਨੇ ਵੀ ਉਸਦੇ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਸੁਨੀਲ ਨੇ ਕੁੱਝ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਪੱਪੂ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਹੁੰਚਾ ਗਿਆ ਸੀ ।ਸੁਨੀਲ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਰਹਿਣ ਵਾਲੇ ਅੰਗਰੇਜ ਸਿੰਘ ਨੂੰ ਉਸਦੇ ਪਰਿਵਾਰ ਨਾਲ ਮਿਲਾ ਚੁੱਕਿਆ ਹੈ ।

Leave a Reply

Your email address will not be published. Required fields are marked *