Breaking News
Home / ਨਵੀਆਂ ਖਬਰਾਂ / ਅੰਡਾ ਬਣ ਸਕਦਾ ਹੈ ਮੌਤ ਦਾ ਕਾਰਨ 2 ਤੋਂ ਜ਼ਿਆਦਾ ਖਾਣ ਵਾਲੇ ਰਹੋ ਸਾਵਧਾਨ….ਦੇਖੋ ਪੂਰੀ ਜਾਣਕਾਰੀ

ਅੰਡਾ ਬਣ ਸਕਦਾ ਹੈ ਮੌਤ ਦਾ ਕਾਰਨ 2 ਤੋਂ ਜ਼ਿਆਦਾ ਖਾਣ ਵਾਲੇ ਰਹੋ ਸਾਵਧਾਨ….ਦੇਖੋ ਪੂਰੀ ਜਾਣਕਾਰੀ

ਵੈਸੇ ਤਾ ਅੰਡੇ ਨੂੰ ਪ੍ਰੋਟੀਨ ਦਾ ਰਾਜਾ ਕਿਹਾ ਜਾਂਦਾ ਹੈ ਪਰ ਇੱਕ ਰਿਸਰਚ ਵਿਚ ਇਸਨੂੰ ਲੈ ਕੇ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਅਮਰੀਕਾ ਮੈਡੀਕਲ ਜਨਰਲ ਵਿਚ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਵਿਗਿਆਨਿਕਾਂ ਨੇ ਦਾਅਵਾ ਕੀਤਾ ਹੈ ਕਿ ਦੋ ਤੋਂ ਜਿਆਦਾ ਅੰਡੇ ਖਾਣ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਇਸ ਨਾਲ ਦਿਲ ਦੀਆ ਬਿਮਾਰੀਆਂ ਦਾ ਖਤਰਾ ਵੀ ਕਾਫੀ ਜਿਆਦਾ ਵੱਧ ਜਾਂਦਾ ਹੈ। ਅਮਰੀਕਾ ਵਿਚ ਕਰੀਬ 30 ਹਜ਼ਾਰ ਲੋਕਾਂ ਦੇ ਖਾਣ ਪੀਣ ਅਤੇ ਸਵਾਸਥ ਅਤੇ ਜੀਵਨਸ਼ੈਲੀ ਦੀਆ ਆਦਤਾਂ ਨੂੰ 31 ਸਾਲ ਤੱਕ ਅਧਿਐਨ ਕਰਨ ਦੇ ਬਾਅਦ ਇਸ ਨਤੀਜੇ ਤੇ ਪੁੱਜੇ ਹਨ ਅਮਰੀਕਾ ਦੀ ਮੇਸਾਚੂਸੇਟ੍ਸ ਲੋਵੇਲ ਯੂਨੀਵਰਸਿਟੀ ਦੀ ਪ੍ਰੋਫੈਸਰ ਟਕਰ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਅੰਡੇ ਦਾ ਸੇਵਨ ਇਨਸਾਨ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਵਿਚ ਮੌਜੂਦ ਕੋਲਸਟ੍ਰੋਲ ਨਾਲ ਬਿਮਾਰ ਹੋ ਸਕਦੇ ਹਾਂ। ਇੱਕ ਵੱਡੇ ਅੰਡੇ ਵਿੱਚ ਲਗਭਗ 200 ਮਿਲੀਗ੍ਰਾਮ ਕੋਲਸਟ੍ਰੋਲ ਹੁੰਦਾ ਹੈ ਜਦਕਿ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਇੱਕ ਦਿਨ ਵਿਚ 300 ਮਿਲੀਗ੍ਰਾਮ ਤੋਂ ਜਿਆਦਾ ਕੋਲਸਟ੍ਰੋਲ ਨਾਲ ਦਿਲ ਸਬੰਧੀ ਬਿਮਾਰੀਆਂ ਹੋਣ ਦਾ ਖਤਰਾ 17 ਪ੍ਰਤੀਸ਼ਤ ਅਤੇ ਮੌਤ ਦਾ ਖਤਰਾ 18 ਪ੍ਰਤੀਸ਼ਤ ਤੱਕ ਵੱਧ ਜਾਂਦਾ ਹੈ ਅੰਡਾ ਖਾਣਾ ਬੁਰੀ ਚੀਜ ਨਹੀਂ ਹੈ

ਪਰ ਹਰ ਰੋਜ਼ ਅੰਡਾ ਜਾ ਆਮਲੇਟ ਖਾਣ ਨਾਲ ਦਿਲ ਨੂੰ ਨੁਕਸਾਨ ਪੁੱਜਦਾ ਹੈ। ਅੰਡੇ ਵਿਚ ਕੈਲੋਰੀ,ਵਸਾ ਅਤੇ ਕੋਲਸਟ੍ਰੋਲ ਜਿਆਦਾ ਹੁੰਦੀ ਹੈ ਇਸਦੀ ਕੈਲਰੀ ਨਾਲ ਤੁਹਾਡਾ ਵਜਨ ਵੱਧ ਸਕਦਾ ਹੈ। ਅੰਡੇ ਵਿਚ ਪਾਏ ਜਾਣ ਵਾਲੇ ਪੀਲੇ ਭਾਗ ਦੇ ਨੁਕਸਾਨ ਤਾ ਹੋਰ ਵੀ ਜਿਆਦਾ ਹਨ। ਇੰਜ ਕਰੋ ਇਸਦਾ ਸੇਵਨ :- ਜੇਕਰ ਤੁਸੀਂ ਪੂਰੇ ਅੰਡੇ ਦੀ ਬਜਾਏ ਉਸਦੇ ਸਿਰਫ ਸਫੇਦ ਭਾਗ ਦਾ ਹੀ ਸੇਵਨ ਕਰੋ ਤਾ ਕੈਲਰੀ ਵਸਾ,ਅਤੇ ਕੋਲਸਟ੍ਰੋਲ ਦੀ ਮਾਤਰਾ ਕਾਫੀ ਜਿਆਦਾ ਹੱਦ ਤੱਕ ਘੱਟ ਹੋ ਜਾਵੇਗੀ ਜੇਕਰ ਤੁਸੀਂ ਅਜਿਹਾ ਕਰਨ ਦੇ ਬਾਅਦ ਅੰਡਾ ਖਾਂਦੇ ਹੋ ਤਾ ਫਿਰ ਤੁਹਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅੰਡੇ ਵਿਚ ਕਿੰਨੀ ਕੈਲੋਰੀ ਹੁੰਦੀ ਹੈ :- ਇੱਕ ਅੰਡੇ ਵਿਚ ਕਰੀਬ 75 ਕੈਲੋਰੀ ਹੁੰਦੀ ਹੈ ਜਦਕਿ ਅੰਡਾ ਫਰਾਈ ਕਰਕੇ ਖਾਣ ਨਾਲ 225 ਕੈਲੋਰੀ ਮਿਲਦੀ ਹੈ। ਇਸ ਵਿਚ ਮੌਜੂਦ ਕੈਲੋਰੀ ਦੀ ਉੱਚ ਮਾਤਰਾ ਮੋਟਾਪੇ ਦਾ ਕਾਰਨ ਬਣ ਸਕਦੀ ਹੈ। ਇਸ ਦੇ ਅਨੁਸਾਰ ਰੋਜ਼ਾਨਾ ਤਿੰਨ ਸਾਬਤ ਅੰਡੇ ਖਾਣ ਨਾਲ ਲਗਭਗ ਤਿੰਨ ਹਫਤਿਆਂ ਵਿਚ ਲਗਭਗ ਇੱਕ ਪਾਉਂਡ ਵਜਨ ਵੱਧ ਸਕਦਾ ਹੈ। ਇਸਦੇ ਬਿਨਾ ਜਿਆਦਾ ਅੰਡੇ ਖਾਣ ਨਾਲ ਮੋਟਾਪਾ ,ਜੋੜਾ ਦਾ ਦਰਦ ਅਤੇ ਨਪੁੰਸਕਤਾ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ,ਸੂਗਰ ਜਾ ਦਿਲ ਦੀ ਬਿਮਾਰੀ ਹੈ ਤਾ ਉਸਨੂੰ ਅੰਡੇ ਦਾ ਪੀਲਾ ਭਾਗ ਕਦੇ ਨਹੀਂ ਖਾਣਾ ਚਾਹੀਦਾ ਅਤੇ ਕੋਸ਼ਿਸ਼ ਕਰੋ ਕਿ ਅੰਡੇ ਦਾ ਜਿਆਦਾ ਸੇਵਨ ਨਾ ਕਰੋ।

Leave a Reply

Your email address will not be published. Required fields are marked *