Home / ਨਵੀਆਂ ਖਬਰਾਂ / ਅਣਪਛਾਤਿਆਂ ਨੇ ਇੱਟਾਂ ਮਾਰ ਕੇ ਕੀਤਾ ਸੇਵਾਦਾਰ ਦਾ ਕਤਲ, ਪੂਰੇ ਪਿੰਡ ਵਿੱਚ ਫੈਲਿਆ ਸੋਗ, ਦੇਖੋ ਵੀਡੀਓ

ਅਣਪਛਾਤਿਆਂ ਨੇ ਇੱਟਾਂ ਮਾਰ ਕੇ ਕੀਤਾ ਸੇਵਾਦਾਰ ਦਾ ਕਤਲ, ਪੂਰੇ ਪਿੰਡ ਵਿੱਚ ਫੈਲਿਆ ਸੋਗ, ਦੇਖੋ ਵੀਡੀਓ

ਲਾਲਾਂ ਵਾਲੇ ਪੀਰ ਦੀ ਦਰਗਾਹ ਉੱਤੇ ਇੱਕ ਵਿਅਕਤੀ ਦਾ ਕਤਲ ਹੋਣ ਦੀ ਸੂਚਨਾ ਮਿਲੀ ਹੈ। ਸੰਗਰੂਰ ਦੇ ਐਸਪੀ (ਡੀ) ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਵਾਸੀਆਂ ਦੁਆਰਾ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਕਿ ਪਿੰਡ ਅਲੀਸ਼ੇਰ ਵਿਖੇ ਲਾਲਾ ਵਾਲੇ ਪੀਰ ਦੀ ਦਰਗਾਹ ਉੱਤੇ ਇੱਕ ਸੇਵਾਦਾਰ ਮ੍ਰਿਤਕ ਹਾਲਤ ਵਿਚ ਪਿਆ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਦੇਖਿਆ ਕਿ ਇਸ ਵਿਅਕਤੀ ਦਾ ਕਤਲ ਹੋਇਆ ਜਾਪਦਾ ਹੈ।

ਇਸ ਵਿਅਕਤੀ ਦੀ 50- 55 ਸਾਲ ਦੀ ਉਮਰ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਅਨੁਸਾਰ ਲਗਭਗ ਇੱਕ ਸਾਲ ਪਹਿਲਾਂ ਹੀ ਇਹ ਵਿਅਕਤੀ ਪਿੰਡ ਵਿੱਚ ਆਇਆ ਸੀ। ਇਸ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਅਨੁਸਾਰ ਇਸ ਵਿਅਕਤੀ ਦਾ ਪਿੰਡ ਦੇ ਕਿਸੇ ਵੀ ਵਿਅਕਤੀ ਨਾਲ ਕੋਈ ਲੈਣ ਦੇਣ ਨਹੀਂ ਸੀ ਅਤੇ ਨਾ ਹੀ ਇਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ।

ਇਹ ਇੱਕ ਅੰਨਾ ਕਤਲ ਕੇਸ ਹੈ ਪਰ ਪੁਲੀਸ ਅਫ਼ਸਰ ਐੱਸਪੀ ਡੀ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਕਾਤਲਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਵੇਗੀ। ਇਸ ਕਤਲ ਕੇਸ ਦੀ ਇਸ ਇਲਾਕੇ ਵਿੱਚ ਬਹੁਤ ਚਰਚਾ ਹੈ ਅਤੇ ਹਰ ਇਕ ਆਦਮੀ ਪੁਲਿਸ ਦੁਆਰਾ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਣਾਏ ਜਾਣ ਦੀ ਉਡੀਕ ਕਰ ਰਿਹਾ ਹੈ।

Leave a Reply

Your email address will not be published. Required fields are marked *